ਚੰਡੀਗੜ੍ਹ: ਪੰਜਾਬ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ‘ਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਸੀ ਪਰ ਹੁਣ ਇੱਕ ਵਾਰ ਫਿਰ ਕੇਸ ਵੱਧਦੇ ਹੋਏ ਦਿਖਾਈ ਦੇ ਰਹੇ ਹਨ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ‘ਚ ਇਹ ਮਹਾਮਾਰੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਦਿਨ ਸ਼ਨੀਵਾਰ ਨੂੰ ਪੰਜਾਬ ‘ਚ ਕੋਰੋਨਾ ਦੇ 1515 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 22 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ ‘ਚ 196263 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ ‘ਚੋਂ 6052 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ ‘ਚ ਕੁੱਲ 33640 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ ‘ਚੋਂ 1515 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ ‘ਚ ਹੁੱਣ ਤੱਕ 5347572 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।  

ਜ਼ਿਲ੍ਹਿਆਂ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ‘ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ ‘ਚ 180, ਜਲੰਧਰ 179, ਪਟਿਆਲਾ 164, ਐਸ. ਏ. ਐਸ. ਨਗਰ 125, ਅੰਮ੍ਰਿਤਸਰ 103, ਗੁਰਦਾਸਪੁਰ 64, ਬਠਿੰਡਾ 27, ਹੁਸ਼ਿਆਰਪੁਰ 211, ਫਿਰੋਜ਼ਪੁਰ 4, ਪਠਾਨਕੋਟ 9, ਸੰਗਰੂਰ 27, ਕਪੂਰਥਲਾ 69, ਫਰੀਦਕੋਟ 31, ਸ੍ਰੀ ਮੁਕਤਸਰ ਸਾਹਿਬ 5, ਫਾਜ਼ਿਲਕਾ 10, ਮੋਗਾ 19, ਰੋਪੜ 77, ਫਤਿਹਗੜ੍ਹ ਸਾਹਿਬ 13, ਬਰਨਾਲਾ 10, ਤਰਨਤਾਰਨ 30, ਐਸ. ਬੀ. ਐਸ. ਨਗਰ 137 ਅਤੇ ਮਾਨਸਾ ਤੋਂ 21 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਉੱਥੇ ਹੀ ਸੂਬੇ ‘ਚ ਅੱਜ 22 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ ‘ਚ ਅੰਮ੍ਰਿਤਸਰ 2, ਫਿਰੋਜ਼ਪੁਰ 1, ਹੁਸ਼ਿਆਰਪੁਰ 2, ਜਲੰਧਰ 6, ਲੁਧਿਆਣਾ 3 ਐਸ.ਏ.ਐਸ ਨਗਰ 3 ਸ੍ਰੀ ਮੁਕਤਸਰ ਸਾਹਿਬ 1 ਅਤੇ ਪਟਿਆਲਾ ‘ਚ 4 ਦੀ ਕੋਰੋਨਾ ਕਾਰਨ ਮੌਤ ਹੋਈ ਹੈ।

Leave a Reply

Your email address will not be published. Required fields are marked *