ਬਿਆਸ- ਵਿਸ਼ਵ ਪ੍ਰਸਿੱਧ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ,  ਜਿਸ ਦਾ ਕਾਰਨ ਹੈ ਕਿ ਕੋਰੋਨਾ ਕਾਲ ਤੋਂ ਬੰਦ ਚਲੇ ਆ ਰਹੇ ਡੇਰੇ ਦੀ ਟਰੱਸਟ ਵੱਲੋਂ ਜਿੱਥੇ ਮਾਰਚ ਮਹੀਨੇ ਵਿੱਚ ਡੇਰਾ ਖੋਲ ਦਿੱਤੇ ਜਾਣ ਦੀ ਗੱਲ ਕਹੀ ਗਈ ਸੀ,  ਉੱਥੇ ਹੀ ਡੇਰਾ ਬਿਆਸ ਵਲੋਂ ਹਾਲੇ ਹੋਰ ਸਮਾਂ ਡੇਰਾ ਬੰਦ ਰੱਖਣ ਦੀ ਖਬਰ ਹੈ।

ਜਿਕਰਯੋਗ ਹੈ ਕਿ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਨਾਲ ਕਰੋੜਾਂ ਦੀ ਗਿਣਤੀ ਵਿੱਚ ਸ਼ਰਧਾਲੂ ਅਧਿਆਤਮਕ ਤੌਰ ‘ਤੇ ਜੁੜੇ ਹੋਏ ਹਨ। ਬੀਤੇ ਸਾਲ ਦੀ ਸ਼ੁਰੂਆਤ ਵਿੱਚ ਹੀ ਕੋਰੋਨਾ ਦੇ ਵੱਧਦੇ ਕੇਸਾਂ ਨੂੰ ਦੇਖਦਿਆਂ ਅਤੇ ਅਹਤਿਆਤ ਵਜੋਂ ਡੇਰਾ ਬਿਆਸ ਵਲੋਂ ਸਾਰੇ ਭੰਡਾਰਾ ਅਤੇ ਸਤਿਸੰਗ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਸਨ,  ਜਿਸ ਤੋਂ ਬਾਅਦ ਹਾਲਾਤਾਂ ਨੂੰ ਦੇਖਦੇ ਹੋਏ ਸਮੇਂ ਸਮੇਂ ‘ਤੇ ਡੇਰੇ ਨੂੰ ਬੰਦ ਰੱਖਣ ਦੀਆਂ ਤਰੀਕਾਂ ਵਿੱਚ ਵਾਧਾ ਕੀਤਾ ਜਾਂਦਾ ਰਿਹਾ ਹੈ।

ਸ਼ਰਧਾਲੂ ਉਤਸੁਕ ਸਨ ਕਿ 31 ਮਾਰਚ ਨੂੰ ਡੇਰਾ  ਖੁੱਲਣ ਤੇ ਉਹ ਇੱਥੇ ਆ ਸਕਣਗੇ ਤਾਂ ਇਸ ਦੌਰਾਨ ਹੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਤੇ ਡੇਰਾ ਬਿਆਸ ਦੀ ਵੈੱਬਸਾਈਟ ਰਾਹੀਂ ਟਰੱਸਟ ਵੱਲੋਂ ਕਿਹਾ ਗਿਆ ਹੈ ਕਿ ਭਾਰਤ ਵਿੱਚ ਕੋਵਿਡ-19 ਮਹਾਂਮਾਰੀ ਕਰ ਕੇ ਪੈਦਾ ਹੋਏ ਸਿਹਤ ਸੰਬੰਧੀ ਸੰਕਟ ਨੂੰ ਦੇਖਦੇ ਹੋਏ ਇਹ ਫ਼ੈਸਲਾ ਕੀਤਾ ਗਿਆ ਹੈ ਕਿ 31 ਮਈ 2021 ਤਕ ਡੇਰਾ ਬਿਆਸ ਅਤੇ ਭਾਰਤ ਦੇ ਦੂਸਰੇ ਸਾਰੇ ਕੇਂਦਰਾਂ ਵਿਚ ਸਤਿਸੰਗ ਪ੍ਰੋਗਰਾਮ ਰੱਦ ਰਹਿਣਗੇ। ਡੇਰਾ ਬਿਆਸ ਸੰਗਤ ਅਤੇ ਸੈਲਾਨੀਆਂ ਲਈ ਵੀ 31 ਮਈ 2021 ਤਕ ਬੰਦ ਰਹੇਗਾ ਅਤੇ ਸੰਗਤ ਦੇ ਰਹਿਣ ਲਈ ਕੋਈ ਥਾਂ ਉਪਲੱਬਧ ਨਹੀਂ ਹੋੋੋਵੇਗੀ।

Leave a Reply

Your email address will not be published. Required fields are marked *