ਨਵੀਂ ਦਿੱਲੀ : ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ 8ਵੀਂ ਕਿਸ਼ਤ 1 ਅਪ੍ਰੈਲ 2021 ਤੋਂ ਮਿਲਣੀ ਸ਼ੁਰੂ ਹੋਵੇਗੀ। ਕਿਸਾਨਾਂ ਦੇ ਖਾਤਿਆਂ ‘ਚ ਦੋ ਹਜ਼ਾਰ ਰੁਪਏ ਆਉਣਗੇ। ਲਾਭਪਾਤਰੀ ਕਿਸਾਨਾਂ ਨੂੰ 31 ਮਾਰਚ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣਾ ਹੈ। ਇਸ ਤੋਂ ਪਹਿਲਾਂ ਸਕੀਮ ਦੀ 7ਵੀਂ ਕਿਸ਼ਤ 25 ਦਸੰਬਰ 2020 ਨੂੰ ਜਾਰੀ ਹੋਈ ਸੀ। ਜਿਸ ‘ਚ ਕੇਂਦਰ ਸਰਕਾਰ ਨੇ 9 ਕਰੋੜ ਕਿਸਾਨਾਂ ਦੇ ਅਕਾਊਂਟ ‘ਚ 18 ਹਜ਼ਾਰ ਕਰੋੜ ਜਮ੍ਹਾਂ ਕੀਤੇ ਸਨ। ਫਿਲਹਾਲ 11.66 ਕਰੋੜ ਕਿਸਾਨ ਇਸ ਯੋਜਨਾ ਨਾਲ ਜੁੜੇ ਹਨ। ਦੱਸ ਦੇਈਏ ਕਿ ਇਸ ਸਕੀਮ ‘ਚ ਕਿਸਾਨਾਂ ਨੂੰ 6 ਹਜ਼ਾਰ ਰੁਪਏ ਸਾਲਾਨਾ ਤਿੰਨ ਕਿਸ਼ਤਾਂ ‘ਚ ਦਿੰਦੀ ਹੈ।
ਕਿਵੇਂ ਚੈੱਕ ਕਰੀਏ 8ਵੀਂ ਕਿਸ਼ਤ ਦਾ ਸਟੇਟਸ1. ਪੀਐੱਮ ਕਿਸਾਨ ਦੀ ਅਧਿਕਾਰਤ ਵੈੱਬਸਾਈਟ https://pmkisan.gov.in/ ‘ਤੇ ਲਾਗਇਨ ਕਰੋ।2. ਇੱਥੇ ਖੱਬੇ ਪਾਸੇ ਤੁਹਾਨੂੰ Farmer’s Corner ਦੀ ਆਪਸ਼ਨ ਮਿਲੇਗੀ।3. ‘Farmer’s Corner’ ‘ਚ ਤੁਹਾਨੂੰ ਬੇਨਿਫਿਸ਼ਅਰੀ ਲਿਸਟ ਦੀ ਆਪਸ਼ਨ ਮਿਲੇਗੀ।4. ਹੁਣ ‘Beneficiary List’ ‘ਤੇ ਕਲਿੱਕ ਕਰੋ।
5. ਇੱਥੇ ਸੂਬਾ, ਜ਼ਿਲ੍ਹਾ, ਉਪ-ਜ਼ਿਲ੍ਹਾ, ਬਲਾਕ ‘ਤੇ ਪਿੰਡ ਚੁਣੋ ਤੇ ‘Get Report’ ‘ਤੇ ਕਲਿੱਕ ਕਰੋ।ਇਸ ਤੋਂ ਬਾਅਦ ਤੁਹਾਡੀ ਸਕ੍ਰੀਨ ‘ਤੇ ਪੀਐੱਮ ਕਿਸਾਨ ਦੇ ਸਾਰੇ ਲਾਭਪਾਤਰੀਆਂ ਦੀ ਪੂਰੀ ਸੂਚੀ ਆ ਜਾਵੇਗੀ। ਇਹ ਸੂਚੀ ਕਈ ਪੇਜ਼ ‘ਚ ਹੁੰਦੀ ਹੈ। ਇਹ ਲਿਸਟ ਅਲਫਾਬੇਟਿਕ ਆਰਡਰ ‘ਚ ਹੁੰਦੀ ਹੈ। ਤੁਸੀਂ ਲਿਸਟ ‘ਚ ਆਪਣਾ ਨਾਂ ਲੱਭਣਾ ਹੁੰਦਾ ਹੈ। ਤੁਸੀਂ ਅੰਗ੍ਰੇਜ਼ੀ ਵਰਨਮਾਲਾ ਦੇ ਪਹਿਲੇ ਅਕਸ਼ਰ ਦੇ ਹਿਸਾਬ ਨਾਲ ਇਸ ਲਿਸਟ ‘ਚ ਆਪਣਾ ਨਾਂ ਚੈੱਕ ਕਰ ਸਕਦੇ ਹੋ।
ਜੇਕਰ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ ਤਾਂ ਕਿਵੇਂ ਕਰਵਾਈਏਪੀਐੱਮ ਕਿਸਾਨ ਯੋਜਨਾ ‘ਚ ਰਜਿਸਟ੍ਰੇਸ਼ਨ ਆਨਲਾਈਨ ਤੇ ਆਫਲਾਈਨ ਕਰਵਾ ਸਕਦੇ ਹੋ। ਕਿਸਾਨ ਚਾਹੁਣ ਤਾਂ ਕਾਮਨ ਸਰਵਿਸ ਸੈਂਟਰ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ, ਨਹੀਂ ਤਾਂ ਆਨਲਾਈਨ https://pmkisan.gov.in/ ਰਜਿਸਟ੍ਰੇਸ਼ਨ ਕਰ ਸਕਦੇ ਹਨ। ਖ਼ੁਦ ਆਨਲਾਈਨ ਰਜਿਸਟ੍ਰੇਸ਼ਨ ਕਰਨ ਲਈ…https://pmkisan.gov.in/ ‘ਤੇ ਜਾ ਕੇ ਫਾਰਮ ਕਾਰਨਰ ‘ਤੇ ਜਾਓ।’New Farmer Registration’ ਬਦਲ ‘ਤੇ ਕਲਿੱਕ ਕਰੋ।ਇਸ ਤੋਂ ਬਾਅਦ ਆਧਾਰ ਨੰਬਰ ਭਰਨਾ ਪਵੇਗਾ। ਨਾਲ ਹੀ ਕੈਪਚਾ ਕੋਡ ਭਰ ਕੇ ਸੂਬਾ ਚੁਣਾ ਪਵੇਗਾ ਤੇ ਫਿਰ ਪ੍ਰੋਸੈੱਸ ਅੱਗੇ ਵਧਾਉਣਾ ਪਵੇਗਾ।ਤੁਹਾਡੇ ਸਾਹਮਣੇ ਜਿਹੜਾ ਫਾਰਮ ਆਵੇਗਾ, ਉਸ ਵਿਚ ਤੁਹਾਨੂੰ ਆਪਣੀ ਪੂਰੀ ਪਰਸਨਲ ਜਾਣਕਾਰੀ ਭਰਨੀ ਪਵੇਗੀ। ਨਾਲ ਹੀ ਬੈਂਕ ਅਕਾਊਂਟ ਦਾ ਵੇਰਵਾ ਤੇ ਖੇਤ ਨਾਲ ਜੁੜੀ ਜਾਣਕਾਰੀ ਵੀ ਭਰਨੀ ਪਵੇਗੀ।ਇਸ ਤੋਂ ਬਾਅਦ ਤੁਸੀਂ ਫਾਰਮ ਸਬਮਿਟ ਕਰ ਸਕਦੇ ਹੋ।