ਨਵੀਂ ਦਿੱਲੀ – ਦੇਸ਼ ਵਿਚ ਬੇਸ਼ਕ ਕੋਰੋਨਾ ਕੇਸ ਇਕ ਵਾਰ ਫਿਰ ਤੇਜ਼ੀ ਨਾਲ ਵਧ ਰਹੇ ਹੋਣ, ਪਰ ਰੇਲਵੇ ਨੇ ਸੇਵਾਵਾਂ ਬਹਾਲ ਕਰਨ ਦੀਆਂ ਆਪਣੀਆਂ ਤਿਆਰੀਆਂ ਨੂੰ ਰਫ਼ਤਾਰ ਦੇਣੀ ਸ਼ੁਰੂ ਕਰ ਦਿੱਤੀ ਹੈ। ਤਾਜ਼ਾ ਖ਼ਬਰ ਇਹ ਹੈ ਕਿ ਰੇਲਵੇ ਨੇ 5 ਅਪ੍ਰੈਲ ਤੋਂ 71 ਅਣ-ਰਾਖਵੀਆਂ ਟ੍ਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ। ਯਾਤਰੀਆਂ ਦੀ ਸਹੂਲਤ ਲਈ ਉੱਤਰ ਰੇਲਵੇ ਜ਼ੋਨ ਇਨ੍ਹਾਂ ਅਣ-ਰਾਖਵੀਆਂ ਮੇਲ ਤੇ ਐਕਸਪ੍ਰੈੱਸ ਟ੍ਰੇਨਾਂ ਨੂੰ ਭਾਰਤੀ ਰੇਲਵੇ ਨੈੱਟਵਰਕ ‘ਤੇ ਚਲਾਏਗਾ। ਰੇਲ ਮੰਤਰੀ ਪੀਯੂਸ਼ ਗੋਇਲ ਅਨੁਸਾਰ, ਇਹ 71 ਅਣ-ਰਾਖਵੀਆਂ ਟ੍ਰੇਨਾਂ ਯਾਤਰੀਆਂ ਦੀ ਸੁਰੱਥਿਅਤ ਤੇ ਆਰਾਮਦਾਇਕ ਯਾਤਰਾ ਯਕੀਨੀ ਬਣਾਉਣਗੀਆਂ। ਨਾਲ ਹੀ ਕੋਰੋਨਾ ਮਹਾਮਾਰੀ ਤੋਂ ਬਚਾਅ ਦੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ।ਇਸ ਤੋਂ ਇਲਾਵਾ ਟਿਕਟ ਬੁਕਿੰਗ ਕਾਊਂਟਰਾਂ ‘ਤੇ ਭੀੜ ਰੋਕਣ ਤੇ ਕੋਰੋਨਾ ਵਾਇਰਸ ਮਹਾਮਾਰੀ ਦੇ ਇਸ ਸਮੇਂ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਵਿਵਸਥਾ ਕੀਤੀ ਜਾ ਰਹੀ ਹੈ। ਭਾਰਤੀ ਰੇਲਵੇ ਵੱਲੋਂ ਯੂਟੀਐੱਸ ਆਨ ਮੋਬਾਈਲ ਐਪ ਜ਼ਰੀਏ ਅਣ-ਰਾਖਵੀਂ ਟਿਕਟ ਬੁੱਕ ਕਰਨ ਦੀ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ। ਰੇਲ ਮੰਤਰੀ ਪੀਯੂਸ਼ ਗੋਇਲ ਨੇ ਇਸ ਬਾਰੇ ਟਵੀਟ ਕਰਦਿਆਂ ਦੱਸਿਆ ਕਿ ਮੋਬਾਈਲ ਐਪ ਰਾਹੀਂ ਟਿਕਟ ਬੁਕਿੰਗ ਕਰਨ ‘ਤੇ ਯਾਤਰੀਆਂ ਦਾ ਸਮਾਂ ਬਚੇਗਾ।

Leave a Reply

Your email address will not be published. Required fields are marked *