ਮਾਲੇ – ਕੋਰੋਨਾ ਤੋਂ ਬਚਣ ਲਈ ਭਾਰਤੀ ਸੈਲਾਨੀ ਵੱਡੀ ਗਿਣਤੀ ਵਿਚ ਮਾਲਦੀਵ ਪਹੁੰਚ ਰਹੇ ਹਨ। ਉਥੇ ਭਾਰਤੀ ਸੈਲਾਨੀਆਂ ਦੀ ਗਿਣਤੀ ਵਿਚ ਪਿਛਲੇ ਸਾਲ ਦੀ ਤੁਲਨਾ ਵਿਚ 50 ਫੀਸਦੀ ਇਜ਼ਾਫਾ ਹੋਇਆ ਹੈ। ਸਾਲ ਦੇ ਸ਼ੁਰੂਆਤੀ 2 ਮਹੀਨਆਂ ਵਿਚ ਉਥੇ 44 ਹਜ਼ਾਰ ਭਾਰਤੀ ਪਹੁੰਚੇ। ਜੋ 2020 ਦੀ ਤੁਲਨਾ ਵਿਚ ਦੁਗਣੇ ਹਨ। ਮਾਲਦੀਵ ਸੈਰ-ਸਪਾਟਾ ਵਿਭਾਗ ਮੁਤਾਬਕ ਭਾਰਤ ਤੋਂ ਹੀ ਸਭ ਤੋਂ ਜ਼ਿਆਦਾ ਸੈਲਾਨੀ ਪਹੁੰਚ ਰਹੇ ਹਨ ਜਦਕਿ ਚੀਨ, ਜਾਪਾਨ ਅਤੇ ਦੱਖਣੀ ਕੋਰੀਆ ਦੇ ਸੈਲਾਨੀ 98 ਫੀਸਦੀ ਤੱਕ ਘੱਟ ਗਏ ਹਨ।
ਸੈਰ-ਸਪਾਟਾ ਨਾਲ ਜੁੜੇ ਮਾਹਿਰਾਂ ਦਾ ਆਖਣਾ ਹੈ ਕਿ ਪਿਛਲੇ ਕੁਝ ਦਿਨ ਵਿਚ ਮੁਲਕ ਵਿਚ ਕੋਰੋਨਾ ਇਨਫੈਕਟਡ ਇਕ ਲੱਖ ਜਾਂ ਉਸ ਤੋਂ ਵੀ ਜ਼ਿਆਦਾ ਮਿਲ ਰਹੇ ਹਨ। ਦੂਜੀ ਲਹਿਰ ਦੇ ਚੱਲਦੇ ਕਾਰੋਬਾਰ ਫਿਰ ਤੋਂ ਬੰਦ ਕਰ ਦਿੱਤੇ ਗਏ ਹਨ। ਕਈ ਸ਼ਹਿਰਾਂ ਵਿਚ ਦੁਬਾਰਾ ਲਾਕਡਾਊਨ ਲੱਗ ਗਏ ਹਨ। ਇਸ ਲਈ ਲੋਕ ਦੂਰ-ਦਰਾਡੇ ਦੀਆਂ ਸੈਰ-ਸਪਾਟੇ ਵਾਲੀਆਂ ਥਾਵਾਂ ‘ਤੇ ਛੁੱਟੀਆਂ ਮਨਾਉਣਾ ਚਾਅ ਰਹੇ ਹਨ। ਉਂਝ ਵੀ ਸਭ ਲੋਕਾਂ ਦੇ ਵੈਕਸੀਨੇਸ਼ਨ ਵਿਚ ਲੰਬਾ ਸਮਾਂ ਲੱਗੇਗਾ ਇਸ ਲਈ ਲੋਕ ਸੁਰੱਖਿਅਤ ਥਾਵਾਂ ‘ਤੇ ਘੁੰਮਣ ਦੀ ਯੋਜਨਾ ਬਣਾਉਣ ਲੱਗੇ ਹਨ।
ਸਥਾਨਕ ਏਅਰਲਾਈਨਸ ਸਸਤੇ ਵਿਕਲਪ ਦੇ ਰਹੀ ਹੈ। ਵਿਸਤਾਰਾ ਨੇ ਮੁੰਬਈ ਅਤੇ ਮਾਲੇ ਵਿਚਾਲੇ ਨਾਨ ਸਟਾਪ ਉਡਾਣਾਂ ਸ਼ੁਰੂ ਕੀਤੀਆਂ ਹਨ। ਓਧਰ ਮਾਲਦੀਵ ਨੇ ਸੈਲਾਨੀਆਂ ਦੀ ਪਹੁੰਚ ਵੀ ਆਸਾਨ ਕਰ ਦਿੱਤੀ ਹੈ। ਉਹ ਯਾਤਰਾ ਸ਼ੁਰੂ ਕਰਨ ਤੋਂ 96 ਘੰਟੇ ਪਹਿਲਾਂ ਹੀ ਨੈਗੇਟਿਵ ਰਿਪੋਰਟ ਦਿਖਾਉਣਗੇ ਤਾਂ ਉਨ੍ਹਾਂ ਕੁਆਰੰਟਾਈਨ ਨਹੀਂ ਰਹਿਣਾ ਹੋਵੇਗਾ। ਜਦਕਿ ਬ੍ਰਿਟੇਨ ਅਤੇ ਕਈ ਹੋਰ ਮੁਲਕਾਂ ਤੋਂ ਆਉਣ ਵਾਲੇ ਲੋਕਾਂ ਲਈ ਕੁਆਰੰਟਾਈਨ ਲਾਜ਼ਮੀ ਕਰ ਦਿੱਤਾ ਗਿਆ ਹੈ।