ਖੁਸ਼ਖਬਰੀ..ਕੈਨੇਡਾ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀ ਗ੍ਰੈਜੂਏਟਾਂ ਅਤੇ ਜ਼ਰੂਰੀ ਕਰਮਚਾਰੀਆਂ ਨੂੰ ਪੀਆਰ ਬਣਨ ਦੇ ਲਈ ਸੱਦਾ
ਓਟਵਾ,15 ਅਪ੍ਰੈਲ,2021: ਕੈਨੇਡਾ ਸਰਕਾਰ ਵੱਲੋਂ 90000 ਅੰਤਰਰਾਸ਼ਟਰੀ ਵਿਦਿਆਰਥੀ ਗ੍ਰੈਜੂਏਟਾਂ ਅਤੇ ਜ਼ਰੂਰੀ ਕਰਮਚਾਰੀਆਂ ਨੂੰ ਪੀਆਰ ਬਣਨ ਦੇ ਲਈ ਸੱਦਾ ਦਿੱਤਾ ਗਿਆ ।ਜਿਸ ਲਈ ਅਰਜ਼ੀਆਂ ਅਗਲੇ ਮਹੀਨੇ ਖੁੱਲ੍ਹਣ ਜਾ ਰਹੀਆਂ ਨੇ। ਇਮੀਗ੍ਰੇਸ਼ਨ ਮੰਤਰੀ ਈ ਐਲ ਮੈਂਡੀਸੀਨੋ ਵੱਲੋਂ ਇਹ ਐਲਾਨ ਕੀਤਾ ਗਿਆ। ਇਹ ਵਿਸ਼ੇਸ਼ ਨੀਤੀਆਂ ਅਸਥਾਈ ਵਰਕਰਾਂ ਅਤੇ ਅੰਤਰਰਾਸ਼ਟਰੀ ਗ੍ਰੈਜੂਏਟਾਂ ਨੂੰ ਸਥਾਈ ਰੁਤਬਾ ਪ੍ਰਦਾਨ ਕਰਨਗੀਆਂ ਜੋ ਪਹਿਲਾਂ ਹੀ ਕਨੇਡਾ ਵਿੱਚ ਹਨ । 6 ਮਈ ਤੋਂ ਕੈਨੇਡਾ ਅਰਜ਼ੀਆਂ ਲੈਣੀਆਂ ਸ਼ੁਰੂ ਕਰੇਗਾ। ਇਹ ਅਰਜ਼ੀਆਂ ਤਿੰਨ ਧਾਰਾਵਾਂ ਹੇਠ ਲਈਆਂ ਜਾਣਗੀਆਂ। 20000 ਅਰਜ਼ੀਆਂ ਅਸਥਾਈ ਹੈਲਥ ਵਰਕਰਾਂ ਲਈ ਲਈਆਂ ਜਾਣਗੀਆਂ। 30000 ਬਿਨੈ ਪੱਤਰ ਹੋਰ ਚੁਣੇ ਜ਼ਰੂਰੀ ਕਿੱਤਿਆਂ ਵਿਚ ਅਸਥਾਈ ਕਰਮਚਾਰੀ ਲਈ ਅਤੇ 40000 ਅਰਜ਼ੀਆਂ ਕੈਨੇਡੀਅਨ ਸੰਸਥਾ ਤੋਂ ਗ੍ਰੈਜੂਏਟ ਹੋਏ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨੇ। ਇਹ ਪ੍ਰਕਿਰਿਆ 5 ਨਵੰਬਰ 2021 ਤੱਕ ਹੈ।