ਗੈਸ ਸਿਲੰਡਰ ਧਮਾਕੇ ਨਾਲ ਇਕ ਦੀ ਮੌਤ 2 ਗੰਭੀਰ ਜ਼ਖਮੀ
ਜਲੰਧਰ (14 ਅਪ੍ਰੈਲ) : ਕਾਜ਼ੀ ਮੰਡੀ ਦੇ ਨਾਲ ਲੱਗਦੇ ਸੰਤੋਸ਼ੀ ਨਗਰ ਵਿੱਚ ਬੁੱਧਵਾਰ ਦੁਪਹਿਰ ਨੂੰ ਸਿਲੰਡਰ ਫਟ ਗਿਆ। ਇਹ ਸਿਲੰਡਰ ਸੋਡਾ ਵੇਚਣ ਵਾਲੀ ਵੈਨ ਵਿਚ ਪਿਆ ਸੀ। ਸਿਲੰਡਰ ਫਟਣ ਦੇ ਕਾਰਣ ਮੋਹਨ ਠਾਕੁਰ ਨਾਮ ਦੇ ਵਿਅਕਤੀ ਦੇ ਚਿੱਥੜੇ ਉਡ ਗਏ। ਇਸ ਹਾਦਸੇ ਵਿਚ ਇੱਕ ਔਰਤ ਅਤੇ ਇੱਕ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਸਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਥਾਣਾ ਰਾਮਾਮੰਡੀ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਏਸੀਪੀ ਹਰਸਿਮਰਤ ਸਿੰਘ ਨੇ ਦੱਸਿਆ ਕਿ ਸਿਲੰਡਰ ਫਟਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਇਸਦੀ ਜਾਂਚ ਕੀਤੀ ਜਾਏਗੀ। ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਉਹਨਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ