ਅੰਮ੍ਰਿਤਸਰ, 23 ਅਪ੍ਰੈਲ 2021 – ਅੰਮ੍ਰਿਤਸਰ ਦੇ ਐਲਬਰਟ ਰੋਡ ਵਿਖੇ ਕੁਮਾਰ ਰਿਜ਼ੌਰਟ ਅਤੇ ਸ਼ੈਲਟਨ ਰਿਜ਼ਾਰਟ ਵਿਖੇ ਚੱਲ ਰਹੇ ਫੰਕਸ਼ਨ ਵਿਚ 20 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਡਿਜ਼ਾਸਟਰ ਮੈਨੇਜਮੈਂਟ ਦੀ ਧਾਰਾ 188 ਅਤੇ 269 ਤਹਿਤ ਕੁਮਾਰ ਰਿਜ਼ਾਰਟ ਦੇ ਮੈਨੇਜਰ ਲੇਖ ਰਾਜ ਅਤੇ ਸ਼ੈਲਟਨ ਰਿਜ਼ਾਰਟ ਦੇ ਆਸ਼ੂ ਸ਼ਰਮਾ ਉੱਪਰ ਥਾਣਾ ਸਿਵਲ ਲਾਈਨ ਦੀ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ.
ਪੁਲਿਸ ਜਦੋਂ ਹੋਟਲ ਕੁਮਾਰ ਅਤੇ ਸ਼ੈਲਟਨ ਰਿਜ਼ੌਰਟ ਪਹੁੰਚੀ ਤਾਂ ਉਥੇ 30 ਤੋਂ 40 ਲੋਕ ਬਗ਼ੈਰ ਸੋਸ਼ਲ ਡਿਸਟੈਂਸ ਅਤੇ ਬਗੈਰ ਮਾਸਕ ਫੰਕਸ਼ਨ ਅਟੈਂਡ ਕਰ ਰਹੇ ਸੀ.ਜਿਸ ਤੋਂ ਬਾਅਦ ਉਸਦੀ ਵੀਡੀਓਗ੍ਰਾਫੀ ਦੇ ਆਧਾਰ ਤੇ ਕਾਰਵਾਈ ਕੀਤੀ ਗਈ. ਹਾਲਾਂਕਿ ਇਸ ਮਾਮਲੇ ਵਿੱਚ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਹੋਈ. ਕੋਵਿਡ ਦੀਆਂ ਹਦਾਇਤਾਂ ਜਾਰੀ ਹੋਣ ਤੋਂ ਬਾਅਦ ਅੰਮ੍ਰਿਤਸਰ ਦਾ ਇਹ ਪਹਿਲਾ ਮਾਮਲਾ ਹੈ ਅਤੇ ਸ਼ਾਇਦ ਪੰਜਾਬ ਦਾ ਵੀ.