ਮਾਨਸਾ, 24 ਅਪ੍ਰੈਲ – ਜ਼ਿਲ੍ਹਾ ਮਾਨਸਾ ਦੇ ਐੱਸਐੱਸਪੀ  ਸ੍ਰੀ ਸੁਰੇਂਦਰ ਲਾਂਬਾ, ਆਈਪੀਐਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਫੈਲਣ ਤੋਂ ਰੋੋਕਣ ਸਬੰਧੀ ਮਾਨਸਾ ਪੁਲਿਸ ਵੱਲੋੋਂ ਨਿਰੰਤਰ ਯਤਨ ਜਾਰੀ ਹਨ। ਮਾਨਸਾ ਪੁਲਿਸ ਵੱਲੋੋਂ ਇਸ ਮਹਾਂਮਾਰੀ ਤੋੋਂ ਬਚਾਅ ਲਈ ਜਾਰੀ ਹੋੋਏ ਰੋੋਕੂ ਹੁਕਮਾਂ ਦੀ ਪਾਲਣਾ ਕਰਦਿਆਂ ਬਿਨਾ ਮਾਸਕ 60 ਵਿਆਕਤੀਆਂ ਦੇ ਚਲਾਣ ਕੀਤੇ ਗਏ ਅਤੇ ਅ/ਧ 188 ਹਿੰ:ਦੰ: ਤਹਿਤ  ਦਰਜ਼ 7 ਮੁਕੱਦਮਿਆਂ ਵਿੱਚ 6 ਵਿਆਕਤੀਆਂ ਨੂੰ ਕਾਬੂ ਕੀਤਾ ਗਿਆ ਹੈ।

ਇਸੇ ਤਰ੍ਹਾਂ  ਕੋੋਰੋੋਨਾ ਗਾਈਡਲਾਈਨਜ ਦੀ ਉਲੰਘਣਾਂ ਕਰਕੇ ਬਿਨਾ ਵਜ੍ਹਾਂ ਘੁੰਮਦੇ ਤਿੰਨ ਸਵਾਰਾਂ (ਟ੍ਰਿਪਲ ਰਾਈਡਰ) ਦੇ 30 ਮੋੋਟਰਸਾਈਕਲ ਅ/ਧ 207 ਮੋੋਟਰ ਵਹੀਕਲ ਐਕਟ ਤਹਿਤ ਬੰਦ ਕੀਤੇ ਗਏ ਹਨ। ਐਸਐਸਪੀ ਮਾਨਸਾ ਵੱਲੋੋਂ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤਯਾਬੀ ਲਈ ਇਹਨਾਂ ਕੋਰੋਨਾ ਸਬੰਧੀ ਨਿਰਧਾਰਤ  ਹੁਕਮਾਂ ,ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਕਰਨ ਅਤੇ ਹੋੋਰਨਾਂ ਨੂੰ ਪਾਲਣਾ ਕਰਨ ਲਈ ਪ੍ਰੇਰਿਤ ਕਰਨ । ਫਿਰ  ਹੀ ਇਸ ਮਹਾਂਮਾਰੀ ਤੋੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮਾਨਸਾ ਪੁਲਿਸ ਪੰਜਾਬ ਸਰਕਾਰ ਵੱਲੋੋਂ ਜਾਰੀ ਹਦਾਇਤਾਂ ਦੀ ਪਾਲਣਾ ਪ੍ਰਤੀ ਵਚਨਬੱਧ ਹੈ ਅਤੇ ਉਲੰਘਣਾਂ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀ ਜਾਵੇਗਾ। 

ਥਾਣਾ ਸਿਟੀ-2 ਮਾਨਸਾ ਦੀ ਪੁਲਿਸ ਪਾਰਟੀ ਵੱਲੋੋਂ ਮਾਤਾ ਮਨਸ਼ਾ ਦੇਵੀ ਧਰਮਸ਼ਾਲਾ ਮਾਨਸਾ ਦੇ ਮੈਨੇਜਰ ਸੂਰਜ ਕੁਮਾਰ ਪੁੱਤਰ ਮਾਤਾ ਪ੍ਰਸ਼ਾਦ ਵਾਸੀ ਮਾਨਸਾ ਅਤੇ ਮੋਹਣ ਲਾਲ ਪੁੱਤਰ ਸੁਖਦੇਵ ਸਿੰਘ ਵਾਸੀ ਮਾਨਸਾ ਨੂੰ ਕਾਬੂ ਕਰਕੇ ਉਹਨਾਂ ਦੇ ਵਿਰੁੱਧ ਅ/ਧ 188,269 ਹਿੰਦੰ: ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਕਿ ਮੁਲਜਿਮ ਮੋਹਣ ਲਾਲ ਨੇ ਆਪਣੇ ਲੜਕੇ ਦੀ ਵਿਆਹ ਪਾਰਟੀ ਪਰ ਜਿਆਦਾ ਇਕੱਠ ਕੀਤਾ ਹੋਇਆ ਸੀ।

ਥਾਣਾ ਬਰੇਟਾ ਦੀ ਪੁਲਿਸ ਪਾਰਟੀ ਵੱਲੋੋਂ ਗੁਰਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਅਤੇ ਸੱਤਪਾਲ ਸਿੰਘ ਪੁੱਤਰ ਬਲਰਾਜ ਸਿੰਘ ਵਾਸੀਅਨ ਫੱਗੂ (ਹਰਿਆਣਾ) ਨੂੰ ਮੋੋੋਟਰਸਾਈਕਲ ਸਮੇਤ ਕਾਬੂ ਕਰਕੇ ਉਹਨਾਂ ਦੇ ਵਿਰੁੱਧ ਅ/ਧ 188 ਹਿੰਦੰ: ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਕਿ ਇਹ ਮੁਲਜਿਮ ਕਰਫਿਊ ਦੀ ਉਲੰਘਣਾਂ ਕਰਕੇ ਰਾਤ ਸਮੇਂ ਬਾਹਰ ਘੁੰਮ ਰਹੇ ਸੀ।
ਥਾਣਾ ਬਰੇਟਾ ਦੀ ਪੁਲਿਸ ਪਾਰਟੀ ਵੱਲੋੋਂ ਹੀ ਮਨਿੰਦਰ ਕੁਮਾਰ ਪੁੱਤਰ ਪ੍ਰਕਾਸ਼ ਚੰਦ ਵਾਸੀ ਬਰੇਟਾ ਨੂੰ ਕਾਬੂ ਕਰਕੇ ਉਸਦੇ ਵਿਰੁੱਧ ਅ/ਧ 188 ਹਿੰਦੰ: ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਕਿ ਇਹ ਮੁਲਜਿਮ ਰਾਤ ਸਮੇਂ ਆਪਣਾ ਪ੍ਰੀਤ ਰੈਸਟੋੋਰੈਟ ਖੋੋਲ ਕੇ ਕਰਫਿਊ ਦੀ ਉਲੰਘਣਾਂ ਕਰ ਰਿਹਾ ਸੀ।

ਥਾਣਾ ਬਰੇਟਾ ਦੀ ਹੀ ਪੁਲਿਸ ਪਾਰਟੀ ਵੱਲੋੋਂ ਮੁਹੰਮਦ ਬਾਰੀਕ ਪੁੱਤਰ ਸੇਖਸਕੂਰ ਵਾਸੀ ਚੋਨੀ (ਬਿਹਾਰ) ਹਾਲ ਪੰਜਾਬੀ ਢਾਬਾ ਬਰੇਟਾ ਨੂੰ ਕਾਬੂ ਕਰਕੇ ਉਸਦੇ ਵਿਰੁੱਧ ਅ/ਧ 188 ਹਿੰਦੰ: ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਕਿ ਇਹ ਮੁਲਜਿਮ ਰਾਤ ਸਮੇਂ ਆਪਣਾ ਢਾਬਾ ਖੋੋਲ ਕੇ ਕਰਫਿਊ ਦੀ ਉਲੰਘਣਾਂ ਕਰ ਰਿਹਾ ਸੀ।

ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਵੱਲੋੋਂ ਦੀਪਕ ਬਹਾਦਰ ਘਰਤੀ ਮਗਰ ਅਤੇ ਵਿਨੋਦ ਬਹਾਦਰ ਘਰਤੀ ਮਗਰ ਪੁੱਤਰਾਨ ਕੇਸਵ ਬਹਾਦਰ ਵਾਸੀਅਨ ਬੁਢਲਾਡਾ ਨੂੰ ਕਾਬੂ ਕਰਕੇ ਉਹਨਾਂ ਦੇ ਵਿਰੁੱਧ ਅ/ਧ 188 ਹਿੰਦੰ: ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਕਿ ਇਹ ਮੁਲਜਿਮ ਰਾਤ ਸਮੇਂ ਆਈਟੀਆਈ ਚੌੌਕ ਵਿੱਚ ਆਪਣਾ ਆਹਾਤਾ ਖੋਲ੍ਹਕੇ ਕਰਫਿਊ ਦੀ ਉਲੰਘਣਾਂ ਕਰ ਰਹੇ ਸੀ।

ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਵੱਲੋੋਂ ਵਿਨੋਦ ਕੁਮਾਰ ਪੁੱਤਰ ਨਾਨਕ ਚੰਦ ਵਾਸੀ ਨੰਗਲ ਕਲਾਂ ਨੂੰ ਕਾਬੂ ਕਰਕੇ ਉਸਦੇ ਵਿਰੁੱਧ ਅ/ਧ 188,269 ਹਿੰਦੰ: ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਕਿ ਇਸ ਮੁਲਜਿਮ ਨੇ ਮਾਸਕ ਵੀ ਨਹੀ ਪਾਇਆ ਹੋੋਇਆ ਸੀ ਅਤੇ ਰਾਤ ਸਮੇਂ ਆਪਣੀ ਆਂਡੇ-ਮੀਟ ਦੀ ਦੁਕਾਨ ਖੋੋਲ ਕੇ ਕਰਫਿਊ ਦੀ ਉਲੰਘਣਾਂ ਕਰ ਰਿਹਾ ਸੀ।
ਥਾਣਾ ਸਦਰ ਮਾਨਸਾ ਦੀ ਹੀ ਪੁਲਿਸ ਪਾਰਟੀ ਵੱਲੋੋਂ ਗੁਰਬਖਸ਼ ਸਿੰਘ ਮਾਲਕ ਮਨਸੁੱਖ ਢਾਬਾ ਠੂਠਿਆਵਾਲੀਆ ਕੈਚੀਆ ਮਾਨਸਾ ਵਿਰੁੱਧ ਅ/ਧ 188 ਹਿੰਦੰ: ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਕਿ ਇਹ ਮੁਲਜਿਮ ਰਾਤ ਸਮੇਂ ਆਪਣਾ ਢਾਬਾ ਖੋੋਲ ਕੇ ਕਰਫਿਊ ਦੀ ਉਲੰਘਣਾਂ ਕਰ ਰਿਹਾ ਸੀ।

Leave a Reply

Your email address will not be published. Required fields are marked *