ਮਾਨਸਾ, 9 ਮਈ 2021 : ਡਿਪਟੀ ਕਮਿਸ਼ਨਰ ਮਾਨਸਾ ਸ੍ਰੀ  ਮਹਿੰਦਰ ਪਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਿਸ਼ਨ ਫ਼ਤਿਹ ਤਹਿਤ ਜਿਲ੍ਹੇ  ਭਰ ਵਿੱਚ ਕੋਰੋਨਾ ਸੈਂਪਲਿੰਗ ਤੇ ਟੀਕਾਕਰਨ ਕੈਂਪਾਂ ਦੀ ਮੁਹਿੰਮ ਜਾਰੀ ਹੈ । ਇਸ  ਤਹਿਤ ਅੱਜ ਐਸ.ਡੀ.ਐਮ ਬੁਢਲਾਡਾ (ਵਾਧੂ ਚਾਰਜ)  ਸਰਬਜੀਤ ਕੌਰ ਦੀ ਨਿਗਰਾਨੀ ਹੇਠ ਬੁਢਲਾਡਾ ਦੇ  ਵਾਰਡ ਨੰਬਰ 6 ਵਿਖੇ ਕੋਰੋਨਾ ਸੈਂਪਲਿੰਗ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ 80 ਤੋਂ ਵੱਧ ਨਾਗਰਿਕਾਂ ਨੇ ਸਵੈ ਇੱਛਾ ਨਾਲ ਸੈਂਪਲ ਦਿੱਤੇ ।

ਕੈਂਪ ਬਾਰੇ ਜਾਣਕਾਰੀ ਦਿੰਦਿਆਂ ਨਾਇਬ ਤਹਿਸੀਲਦਾਰ  ਜਿਸ਼ੂ ਬਾਂਸਲ ਨੇ ਦੱਸਿਆ ਕਿ ਕੈਂਪ ਪ੍ਰਤੀ  ਨਾਗਰਿਕਾਂ ਦਾ ਹੁੰਗਾਰਾ ਉਤਸ਼ਾਹਜਨਕ ਰਿਹਾ ਅਤੇ ਕੌਂਸਲਰ ਦਰਸ਼ਨ   ਸਿੰਘ ਤੇ ਆਸ਼ਾ ਵਰਕਰਾਂ ਕਰਮਜੀਤ ਕੌਰ ਤੇ ਸੁਖਪਾਲ ਕੌਰ ਵੱਲੋਂ ਘਰ ਘਰ ਲਗਾਏ ਗਏ ਸੁਨੇਹਿਆਂ ਦੇ ਸਦਕਾ ਲੋਕਾਂ ਨੇ ਸੈਂਪਲਿੰਗ ਕਰਵਾਈ । ਉਨ੍ਹਾਂ  ਦੱਸਿਆ ਕਿ ਸਮੂਹ ਵਾਰਡਾਂ ਵਿਖੇ ਸੈਂਪਲਿੰਗ ਲਈ ਵਿਸ਼ੇਸ ਮੁਹਿੰਮ ਚਲਾਈ ਗਈ ਹੈ ਤਾਂ ਜੋ ਸਾਰੇ ਨਾਗਰਿਕਾਂ ਨੂੰ ਇਸ ਦਾਇਰੇ ਅਧੀਨ ਕਵਰ ਕੀਤਾ ਜਾ ਸਕੇ । 

ਕੈਂਪ ਦੌਰਾਨ 91 ਵਰ੍ਹਿਆਂ ਦੀ  ਮਾਤਾ ਜੰਗੀਰ ਕੌਰ ਦੇ ਨਾਲ ਨਾਲ ਹੋਰ ਬਜ਼ੁਰਗਾਂ ਤੇ ਬੱਚਿਆਂ ਨੇ ਵੀ ਸੈਂਪਲ ਦਿੱਤੇ ਅਤੇ ਆਪਣੇ ਆਲੇ ਦੁਆਲੇ ਵੀ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਿਹਤ ਸਲਾਹਾਂ ਦੀ ਪਾਲਣਾ ਕਰਦੇ ਰਹਿਣ ਲਈ ਪ੍ਰੇਰਿਤ  ਕੀਤਾ । ਬਾਂਸਲ   ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸੈਂਪਲਿੰਗ ਤੇ ਟੀਕਾਕਰਨ ਜ਼ਰੂਰੀ ਹੈ ।

Leave a Reply

Your email address will not be published. Required fields are marked *