ਬਠਿੰਡਾ : ਕੋਰੋਨਾ ਦੇ ਵਿਸ਼ਵ ਪੱਧਰ ਦੇ ਫੈਲੇ ਹੋਣ ਕਾਰਨ ਲੋਕਾਂ ‘ਚ ਸਹਿਮ ਦਾ ਮਾਹੌਲ ਹੈ। ਸਰਕਾਰ ਵਲੋਂ ਇਸ ਦੇ ਵੱਧ ਰਹੇ ਮਰੀਜ਼ਾਂ ‘ਤੇ ਠੱਲ੍ਹ ਪਾਉਣ ਲਾਉਣ ਲਈ ਲਾਕਡਾਊਨ ਲਗਾਇਆ ਜਾ ਰਿਹਾ ਹੈ। ਸ਼ਨੀਵਾਰ ਅਤੇ ਐਤਵਾਰ ਨੂੰ ਲਗਾਏ ਗਏ ਲਾਕਡਾਊਨ ਦੌਰਾਨ ਜ਼ਲਿ੍ਹੇ ‘ਚ ਪੂਰੀ ਤਰਾਂ੍ਹ ਬੰਦ ਵਰਗੀ ਸਥਿਤੀ ਰਹੀ। ਬਠਿੰਡਾ ਸ਼ਹਿਰ ਤੋਂ ਇਲਾਵਾ ਮੰਡੀਆਂ ਦੇ ਬਜ਼ਾਰ ਵੀ ਪੂਰੀ ਤਰਾਂ੍ਹ ਬੰਦ ਰਹੇ । ਪੁਲਿਸ ਵਲੋਂ ਸ਼ਹਿਰ ‘ਚ ਜਗ੍ਹਾ ਜਗ੍ਹਾ ਨਾਕੇ ਲਗਾਏ ਹੋਏ ਹਨ ਅਤੇ ਆਉਣ ਜਾੳ ਵਾਲੇ ਲੋਕਾਂ ਤੋਂ ਪੁਛਗਿਛ ਕੀਤੀ ਜਾ ਰਹੀ ਹੈ।
ਇਸ ਦੇ ਇਲਾਵਾ ਸ਼ਹਿਰ ਦੇ ਅਲੱਗ ਅਲੱਗ ਜਗ੍ਹਾ ‘ਤੇ ਪੁਲਿਸ ਨਾਕਿਆਂ ਦੇ ਨਾਲ ਨਾਲ ਕੋਰੋਨਾ ਟੈਸਟ ਵੀ ਕੀਤੇ ਜਾ ਰਹੇ ਹਨ ਤਾਂ ਜੋ ਕੋਰੋਨਾ ਪਾਜ਼ੇਟਿਵ ਵਿਅਕਤੀਆਂ ਦਾ ਪਤਾ ਲਗਾਇਆ ਜਾ ਸਕੇ। ਘੋੜੇ ਵਾਲਾ ਚੌਕ ਵਿਚ ਵੀ ਆਉਣ ਜਾਣ ਵਾਲੇ ਰਾਹਗੀਰਾਂ ਦੇ ਸਿਹਤ ਵਿਭਾਗ ਦੀ ਟੀਮ ਵਲੋਂ ਕੋਰੋਨਾ ਟੈਸਟ ਕੀਤੇ ਗਏ। ਇਸ ਦੇ ਇਲਾਵਾ ਗੋਲਡਿਗੀ ਨਜ਼ਦੀਕ ਓਪਨ ਜੇਲ੍ਹ ਬਣਾਈ ਹੋਈ ਹੈ ਅਤੇ ਬਿਨਾਂ੍ਹ ਵਜ੍ਹਾ ਆਉਣ ਜਾਣ ਵਾਲੇ ਲੋਕਾਂ ਨੂੰ ਪੁਲਿਸ ਵਲੋਂ ਉਥੇ ਰੱਖਿਆ ਜਾਂਦਾ ਹੈ। ਇਥੋਂ ਲੰਘਣ ਵਾਲੇ ਲੋਕਾਂ ਦੀ ਪੁਲਿਸ ਵਲੋਂ ਪੁਛਗਿਛ ਕੀਤੀ ਜਾਂਦੀ ਹੈ। ਪੁਲਿਸ ਅਧਿਕਾਰੀਆਂ ਦਾ ਆਖਣਾ ਹੈ ਕਿ ਸਰਕਾਰ ਦੀਆਂ ਹਦਾਇਤਾਂ ਦੀ ਲੋਕਾਂ ਨੂੰ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਖੂੁਦ ਵੀ ਸੁਰੱਖਿਅਤ ਰਹਿਣ ਅਤੇ ਹੋਰ ਵੀ ਸੁਰੱਖਿਅਤ ਰਹਿ ਸਕਣ।