ਤਰਨਤਾਰਨ, 22 ਮਈ , 2021: ਪਿੰਡ ਨੌਰੰਗਾਬਾਦ ‘ਚ ਇੱਕ ਔਰਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ . ਇਸ ਕਤਲ ਦਾ ਦੋਸ਼ ਉਸ ਦੇ ਆਪਣੇ ਪੁੱਤ ਤੇ ਲਗਾ ਹੈ ।
ਮਾਰਨ ਵਾਲੀ ਔਰਤ ਸਵਿੰਦਰ ਕੌਰ ਪਤਨੀ ਸਨਮੁਖ ਸਿੰਘ ਵਾਸੀ ਮੁਰਾਦਪੁਰਾ ਵਜੋਂ ਹੋਈ
ਮੁੱਢਲੀ ਰਿਪੋਰਟ ਅਨੁਸਾਰ ਸਵਿੰਦਰ ਕੌਰ ਆਪਣੀ ਧੀ ਨੂੰ ਮਿਲਣ,ਵਾਸਤੇ ਪਿੰਡ ਨੌਰੰਗਾਬਾਦ ਵਿਖੇ ਗਈ ਸੀ
ਉੱਥੇ ਉਸ ਦਾ ਲੜਕਾ ਕਾਰਜ ਸਿੰਘ ਪੁੱਜ ਗਏ ।ਘਰੇਲੂ ਝਗੜੇ ਨੂੰ ਲੈ ਕੇ ਪੁੱਤਰ ਨੇ ਗੋਲੀ ਚਲਾ ਕੇ ਮੌਕੇ ਤੇ ਮਾਂ ਦੀ ਕੀਤੀ ਹੱਤਿਆ ।ਬਾਅਦ ਵਿਚ ਆਪ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ।
ਦੂਜੇ ਪਾਸੇ ਥਾਣਾ ਸਦਰ ਪੁਲਸ ਮੌਕੇ ਤੇ ਪੁੱਜ ਕੇ ਲਾਸ਼ ਨੂੰ ਆਪਣਾ ਕਬਜ਼ੇ ਵਿਚ ਲੈ ਕੇ ਤਰਨਤਾਰਨ ਸਿਵਲ ਹਸਪਤਾਲ ਪੋਸਟਮਾਰਟਮ ਕਰਵਾਉਣ ਲਈ ਭੇਜ ਦਿੱਤੀ। ਅਤੇ ਘਰ ਪਰਿਵਾਰ ਮੈਂਬਰ ਦੇ ਬਿਆਨਾ ਤੇ ਮਾਮਲਾ ਦਰਜ ਕੀਤਾ ਜਾ ਰਹੇ ਹੈ।
ਦੋਸ਼ੀ ਦੀ ਭਾਲ ਵਾਸਤੇ ਵੱਖ ਵੱਖ ਪੁਲਸ ਟੀਮਾਂ ਬਣਾ ਕੇ ਭਾਲ ਸ਼ੁਰੂ ਕਰ ਦਿੱਤੀ।