ਜਲੰਧਰ- ਡਿਜੀਟਲ ਜ਼ਮਾਨੇ ’ਚ ਸਾਈਬਰ ਕ੍ਰਾਈਮ ਦੇ ਮਾਮਲੇ ਵੀ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ। ਇਸੇ ਕ੍ਰਾਈਮ ਦੀ ਪੀੜਕਾਂ ਦੀ ਸੂਚੀ ’ਚ ਹੁਣ ’ਚ ਹੁਣ ਜਲੰਧਰ ਰੇਂਜ ਦੇ ਆਈ. ਜੀ. ਕੌਸਤੁਭ ਸ਼ਰਮਾ ਦਾ ਨਾਂ ਵੀ ਜੁੜ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਾਤਿਰ ਠੱਗਾਂ ਨੇ ਜਲੰਧਰ ਰੇਂਜ ਦੇ ਆਈ. ਜੀ. ਕੌਸਤੁਭ ਸ਼ਰਮਾ ਦੀ ਫੇਕ ਫੇਸਬੁੱਕ ਅਕਾਊਂਟ ਬਣਾਇਆ ਅਤੇ ਉਨ੍ਹਾਂ ਦੀ ਪ੍ਰੋਫਾਈਲ ਲਗਾਉਣ ਦੇ ਬਾਅਦ ਲੋਕਾਂ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ।
ਇਸ ਬਾਰੇ ’ਚ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਫੇਸਬੁੱਕ ’ਤੇ ਪੋਸਟ ਸ਼ੇਅਰ ਕਰਕੇ ਇਸ ਬਾਰੇ ਆਪਣੇ ਦੋਸਤਾਂ ਨੂੰ ਦੱਸਿਆ। ਫਿਲਹਾਲ ਸਾਈਬਰ ਸੈੱਲ ਨੂੰ ਇਸ ’ਚ ਸੂਚਨਾ ਦੇ ਦਿੱਤੀ ਗਈ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਤਚ ਕੀਤੀ ਜਾ ਰਹੀ ਹੈ।
ਆਈ. ਜੀ. ਕੌਸਤੁਭ ਸ਼ਰਮਾ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਜਾਣਕਾਰੀ ਮਿਲੀ ਸੀ ਕਿ ਕੋਈ ਵਿਅਕਤੀ ਉਨ੍ਹਾਂ ਦੇ ਨਾਂ ’ਤੇ ਆਈ. ਡੀ. ਬਣਾ ਕੇ ਲੋਕਾਂ ਤੋਂ ਪੈਸੇ ਮੰਗ ਰਿਹਾ ਹੈ। ਜਦੋਂ ਆਈ. ਡੀ. ਦੀ ਜਾਂਚ ਕਰਨਾ ਚਾਹੀ ਤਾਂ ਉਹ ਬੰਦ ਹੋ ਚੁੱਕੀ ਸੀ। ਫਿਰ ਉਨ੍ਹਾਂ ਨੇ ਆਪਣੀ ਨਿੱਜੀ ਆਈ.ਡੀ. ਤੋਂ ਪੋਸਟ ਪਾ ਕੇ ਲੋਕਾਂ ਨੂੰ ਸਾਵਧਾਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਉਸ ਫੇਕ ਆਈ. ਡੀ. ਤੋਂ ਪੈਸੇ ਮੰਗਦਾ ਹੈ ਤਾਂ ਕ੍ਰਿਪਾ ਕਰਕੇ ਪੈਸੇ ਨਾ ਭੇਜੇ ਜਾਣ। ਸਾਈਬਰ ਕ੍ਰਾਈਮ ਸੈੱਲ ਫੇਸਬੁੱਕ ਆਈ.ਡੀ. ਦਾ ਆਈ.ਪੀ. ਐਡਰੈੱਸ ਟ੍ਰੇਸ ਕਰਕੇ ਦੋਸ਼ੀਆਂ ਤੱਕ ਪਹੁੰਚਣ ’ਚ ਜੁਟੀ ਹੈ। ਜਲਦੀ ਹੀ ਮੁਲਜ਼ਮ ਪੁਲਸ ਦੀ ਗਿ੍ਰਫ਼ਤ ’ਚ ਹੋਣਗੇ।