ਪਟਿਆਲਾ , 31 ਮਈ 2021: ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਕਈ ਸਾਲਾਂ ਤੋਂ ਚਲਦੇ ਆ ਰਹੇ ਲੰਗਰ ਵਿੱਚ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਵੱਲੋਂ ਆਪਣਾ ਬਣਦਾ ਯੋਗਦਾਨ ਪਾਇਆ ਗਿਆ । ਰਜਿੰਦਰਾ ਹਸਪਤਾਲ ਵਿੱਚ ਆ ਰਹੇ ਮਰੀਜ਼ਾਂ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਲੰਗਰ ਬਣਾਇਆ ਜਾਂਦਾ ਹੈ । ਇਸ ਮੌਕੇ ਜੁਨੇਜਾ ਨੇ ਕਿਹਾ ਕਿ ਰਾਜਿੰਦਰਾ ਹਸਪਤਾਲ ਇਕ ਅਜਿਹਾ ਹਸਪਤਾਲ ਹੈ ਜਿੱਥੇ ਨਾ ਕਿ ਪੂਰੇ ਪੰਜਾਬ ਦੇ ਸਗੋਂ ਹਰਿਆਣਾ ਹਿਮਾਚਲ ਅਤੇ ਹੋਰ ਕਈ ਸੂਬਿਆਂ ਦੇ ਲੋਕ ਆਉਂਦੇ ਹਨ ।ਜਿਨ੍ਹਾਂ ਲਈ ਖਾਣੇ ਦਾ ਪ੍ਰਬੰਧ ਕਰਨਾ ਬਹੁਤ ਹੀ ਜ਼ਰੂਰੀ ਹੈ ਸਾਨੂੰ ਇਕੱਠੇ ਹੋ ਕੇ ਇਸ ਭਿਆਨਕ ਨਾਮੁਰਾਦ ਬਿਮਾਰੀ ਨਾਲ ਲੜਨਾ ਚਾਹੀਦਾ ਹੈ ਹਰਪਾਲ ਜੁਨੇਜਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ । ਜਿਵੇਂ ਤੁਹਾਨੂੰ ਪਤਾ ਹੈ ਸਾਡੇ ਵੱਲੋਂ ਕੋਰੋਨਾ ਪੀਡ਼ਤ ਪਰਿਵਾਰਾਂ ਲਈ ਅਕਾਲੀ ਦਲ ਵੱਲੋਂ ਘਰ ਘਰ ਲੰਗਰ ਪੁਚਾਇਆ ਜਾ ਰਿਹਾ ਹੈ ਸਾਡੇ ਨਾਲ 200 ਦੇ ਲਗਪਗ ਪਰਿਵਾਰ ਜੁੜ ਚੁੱਕੇ ਹਨ । ਹਰਪਾਲ ਜੁਨੇਜਾ ਨੇ ਕਿਹਾ ਕਿ ਮੈਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਹੌਂਸਲਾ ਅਫਜਾਈ ਕਰਾਂਗਾ ਜਿਨ੍ਹਾਂ ਵੱਲੋਂ ਇਹ ਨਿਰੰਤਰ ਸੇਵਾ ਕੀਤੀ ਜਾ ਰਹੀ ਹੈ। ਇਸ ਮੌਕੇ ਰਮਨਦੀਪ ਸਿੰਘ ਸੇਠੀ , ਮਨਪ੍ਰੀਤ ਸਿੰਘ ਗੁਰਤੇਜ ਸਿੰਘ ਅਤੇ ਗੁਰਸਿਮਰ ਸਿੰਘ ਆਦਿ ਹਾਜ਼ਰ ਸਨ