ਪਟਿਆਲਾ 07 ਜੂਨ : ਪਟਿਆਲਾ ਸ਼ਹਿਰ ਨਿਵਾਸੀਆਂ ਨੂੰ ਬਿਜਲੀ ਦੀਆਂ ਤਾਰਾਂ ਦੇ ਲੰਬੇ ਸਮੇਂ ਤੋਂ ਪਈ ਜੰਜਾਲ ਤੋਂ ਮੁਕਤੀ ਮਿਲ ਜਾਵੇਗੀ ਅਤੇ ਚਾਲੀ ਕਰੋੜ ਰੁਪਏ ਦੀ ਲਾਗਤ ਨਾਲ ਸਿੰਗਲ ਕੇਬਲ ਸਿਸਟਮ ਪ੍ਰਣਾਲੀ ਦੁਆਰਾ ਇਸ ਪ੍ਰਾਜੈਕਟ ਨਾਲ ਜਿੱਥੇ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ ਉਥੇ ਬਿਜਲੀ ਦੀ ਚੰਗੀ ਸਪਲਾਈ ਵੀ ਮਿਲੇਗੀ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੇ ਅਨਾਰਦਾਣਾ ਚੌਕ ਦੋ ਪਾਰਕਾਂ ਦੇ ਨੇਡ਼ੇ ਇਕ ਉਦਘਾਟਨ ਦੌਰਾਨ ਕੀਤਾ ਪ੍ਰਨੀਤ ਕੌਰ ਅਤੇ ਬੀਬਾ ਜੈਇੰਦਰ ਕੌਰ ਦਾ ਭਰਵਾਂ ਸਵਾਗਤ ਪਟਿਆਲਾ ਦੇ ਮੇਅਰ ਤੇ ਉਹਨਾਂ ਦੀ ਸਮੁੱਚੀ ਨਗਰ ਕੌਂਸਲ ਦੀ ਟੀਮ ਅਤੇ ਹੋਰਨਾਂ ਕਾਂਗਰਸੀ ਲੀਡਰਾਂ ਵੱਲੋਂ ਕੀਤਾ ਗਿਆ ਪਰਨੀਤ ਕੌਰ ਨੇ ਇਸ ਚਾਲੀ ਕਰੋੜ ਦੇ ਪ੍ਰਾਜੈਕਟ ਦਾ ਜਾਇਜ਼ਾ ਨਕਸ਼ੇ ਦੁਆਰਾ ਲਿਆ ਅਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਵਿਚਾਰ ਚਰਚਾ ਵੀ ਕੀਤੀ ii ਉਨ੍ਹਾਂ ਨੇ ਕਿਹਾ ਕਿ ਛੇ ਮਹੀਨੇ ਵਿੱਚ ਇਹ ਕੰਮ ਵਿਭਾਗ ਵੱਲੋਂ ਨੇਪਰੇ ਚਾੜ੍ਹ ਲਿਆ ਜਾਵੇਗਾ

Leave a Reply

Your email address will not be published. Required fields are marked *