ਮਾਨਸਾ 10 ਜੂਨ 2021 : ਅੱਜ ਆਂਗਣਵਾੜੀ ਮੁਲਾਜਮ ਯੂਨੀਅਨ ਪੰਜਾਬ (ਸੀਟੂ) ਜਿਲ੍ਹਾ ਮਾਨਸਾ ਦੀ ਜਿਲ੍ਹਾ ਸਕੱਤਰ ਚਰਨਜੀਤ ਕੌਰ ਦੀ ਅਗਵਾਈ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਕੇ ਚੁਣੇ ਹੋਏ ਵਿਧਾਇਕਾਂ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਗਿਆ ਮੰਗ ਪੱਤਰ। ਉਨ੍ਹਾਂ ਦੱਸਿਆ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਉਹ ਸੰਘਰਸ਼ ਦੇ ਰਾਹ ਉੱਤੇ ਹਨ, ਪਰ ਅੱਜ ਤੱਕ ਵਾਰ ਵਾਰ ਮੰਗ ਪੱਤਰ ਦਿੱਤੇ ਜਾਣ ਤੇ ਵੀ ਆਂਗਣਵਾੜੀ ਵਰਕਰਾਂ ਦੀਆਂ ਸਮੱਸਿਆਵਾਂ ਪ੍ਰਤੀ ਕੋਈ ਗੰਭੀਰਤਾ ਨਹੀਂ ਦਿਖਾਈ ਗਈ। 21 ਸਤੰਬਰ ਨੂੰ ਹੋਏ ਨਾਦਰਸ਼ਾਹੀ ਫੁਰਮਾਨ ਜੋ ਕਿ ਪ੍ਰਾਇਮਰੀ ਕਲਾਸਾਂ ਸਕੂਲ ਵਿੱਚ ਲਗਾਈਆਂ ਜਾਣ ਤੇ ਉਸ ਦਿਨ ਤੋਂ ਵਰਕਰਾਂ ਅਤੇ ਹੈਲਪਰਾਂ ਵਿੱਚ ਰੋਸ ਪਾਇਆ ਗਿਆ ਅਤੇ ਉਸ ਦਿਨ ਤੋਂ ਹੀ ਉਹ ਸੰਘਰਸ਼ ਮੈਦਾਨ ਵਿੱਚ ਜੁਟੀਆਂ ਹੋਈਆਂ ਹਨ।
26 ਨਵੰਬਰ 2017 ਨੂੰ ਹੋਏ ਸਾਂਝੇ ਫੈਸਲੇ ਵਿੱਚ ਕਿਹਾ ਗਿਆ ਕਿ 3 ਤੋਂ 6 ਸਾਲਾਂ ਦੇ ਬੱਚੇ ਆਂਗਣਵਾੜੀ ਸੈਂਟਰਾਂ ਵਿੱਚ ਹੀ ਰਹਿਣਗੇ, ਪਰ ਅਧਿਆਪਕ ਇੱਕ ਘੰਟਾ ਜਾ ਕੇ ਸੈਂਟਰਾਂ ਵਿੱਚ ਪੜ੍ਹਾਈ ਕਰਾਉਣਗੇ ਪਰ ਇਹ ਫੈਸਲਾ ਅੱਜ ਤੱਕ ਲਾਗੂ ਨਹੀਂ ਹੋਇਆ ਤੇ ਨਾ ਹੀ 3 ਤੋਂ 6 ਸਾਲ ਦੇ ਬੱਚੇ ਆਂਗਣਵਾੜੀ ਸੈਂਟਰਾਂ ਵਿੱਚ ਵਾਪਸ ਆਏ। ਇਨ੍ਹਾਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਵਿਜੈ ਸਿੰਗਲਾ ਦੀ ਕੋਈ ਅੱਗੇ ਸੰਗਰੂਰ ਵਿਖੇ 17 ਮਾਰਚ ਤੋਂ ਪੱਕਾ ਮੋਰਚਾ ਲਾਇਆ ਹੋਇਆ ਹੈ ਅਤੇ 14 ਅਪ੍ਰੈਲ ਤੋਂ ਬਾਲ ਵਿਭਾਗ ਮੰਤਰੀ ਆਰੁਣ ਚੌਧਰੀ ਦੀਨਾ ਨਗਰ ਕੋਠੀ ਅੱਗੇ ਵੀ ਪੱਕਾ ਮੋਰਚਾ ਲਾਇਆ ਹੋਇਆ ਹੈ। ਪਰ ਅੱਜ ਤੱਕ ਕਿਸੇ ਵੀ ਮੰਤਰੀ ਨੇ ਆ ਕੇ ਸਾਰ ਨਹੀਂ ਲਈ ਕਿ ਇਕੱਲੀਆਂ ਔਰਤਾਂ ਸੜਕਾਂ ਉੱਤੇ ਕਿਉਂ ਬੈਠੀਆਂ ਹਨ। ਵੋਟਾਂ ਤੋਂ ਇਹੀ ਕੈਪਟਨ ਸਰਕਾਰ ਨੇ ਵੱਡੇ ਵੱਡੇ ਵਾਅਦੇ ਕੀਤੇ ਸਨ ਕਿ ਘਰ ਘਰ ਰੁਜਗਾਰ ਦਿੱਤਾ ਜਾਵੇਗਾ ਪਰ ਰੁਜਗਾਰ ਦੇਣ ਦੀ ਗੱਲ ਦਾ ਦੂਰ ਦੀ ਹੈ ਕਿ ਜਿਨ੍ਹਾਂ ਕੋਲ ਰੁਜਗਾਰ ਹੈ ਉਸ ਉੱਤੇ ਵੀ ਡਾਕਾ ਮਾਰਿਆ ਜਾ ਰਿਹਾ ਹੈ। ਅੱਜ ਹੱਕ ਮੰਗਦੇ ਲੋਕਾਂ ਉੱਤੇ ਝੂਠੇ ਪਰਚੇ ਪਾਏ ਜਾਂਦੇ ਹਨ।
ਪਰ ਇਸਦਾ ਨਤੀਜਾ 2022 ਦੀਆਂ ਚੋਣਾਂ ਵਿੱਚ ਇਨ੍ਹਾਂ ਨੂੰ ਭੁਗਤਨਾ ਪਵੇਗਾ। ਅੱਜ ICDS ਸਕੀਮ ਜੋ 1975 ਤੋਂ ਚਲੀ ਆ ਰਹੀ ਹੈ ਉਸ ਨੂੰ ਖਤਮ ਕਰਨ ਲਈ ਨਿੱਤ ਨਵੇਂ-ਨਵੇਂ ਫੁਰਮਾਨ ਜਾਰੀ ਕਰਕੇ, ਆਂਗਣਵਾੜੀ ਸੈਂਟਰਾਂ ਨੂੰ ਖਾਲੀ ਕਰ ਦਿੱਤਾ ਗਿਆ। ਅੱਜ ਛੇ ਸੇਵਾਵਾਂ ਆਂਗਣਵਾੜੀ ਤੋਂ ਖੋਹ ਲਈਆਂ ਗਈਆਂ ਹਨ ਅਤੇ ਅੱਜ ਵਰਕਰਾਂ ਤੋਂ ਵਾਧੂ ਕੰਮ ਕਰਾਏ ਜਾਂਦੇ ਹਨ । ਜਿਸ ਦਾ ਯੂਨੀਅਨ ਵਿਰੋਧ ਕਰਦੀ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ 2018 ਵਿੱਚ ਵਧੇ ਹੋਏ ਮਾਣ ਭੱਤੇ ਵਿੱਚ 40% ਦੀ ਕਟੌਤੀ ਦੀ ਖਤਮ ਕਰਦੇ ਹੋਏ ਆਂਗਣਵਾੜੀ ਵਰਕਰ 600 ਮਿੰਨੀ ਵਰਕਰ 500 ਅਤੇ ਹੈਲਪਰ 300 ਤੁਰੰਤ ਬਕਾਏ ਸਮੇਤ ਲਾਗੂ ਕੀਤਾ ਜਾਵੇ। ਪ੍ਰੀ-ਪ੍ਰਾਇਮਰੀ ਕਲਾਸਾਂ ICDS ਸਕੀਮ ਦਾ ਅਨਖਿੜਵਾਂ ਅੰਗ ਹਨ ਅਤੇ 3 ਤੋਂ 6 ਸਾਲ ਦੇ ਬੱਚਿਆਂ ਦਾ ਦਾਖਲਾ ਆਂਗਣਵਾੜੀ ਸੈਂਟਰਾਂ ਵਿੱਚ ਯਕੀਨੀ ਬਣਾਇਆ ਜਾਵੇ। ਆਂਗਣਵਾੜੀ ਵਰਕਰਾਂ ਤੋਂ ਵਾਧੂ ਕੰਮ ਲੈਣਾ ਬੰਦ ਕੀਤਾ ਜਾਵੇ।
ਜੇਕਰ ਸਾਡੀਆਂ ਜਾਇਜ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਦੀ ਰੂਪ ਰੇਖਾ ਹੋਰ ਤੇਜੀ ਨਾਲ ਉਲੀਕੀ ਜਾਵੇਗੀ। ਬਲਾਕ ਪ੍ਰਧਾਨ ਅਵਿਨਾਸ਼ ਕੌਰ ਨੇ ਕਿਹਾ ਕਿ ਕੋਰੋਨਾ ਕਾਲ ਵਿੱਚ ਫਰੰਟ ਲਾਈਨ ਤੇ ਕੰਮ ਕਰ ਰਹੀਆਂ ਆਂਗਣਵਾੜੀ ਵਰਕਰ ਅਤੇ ਹੈਲਪਰਾਂ ਨਾਲ ਸਰਕਾਰ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਉਨ੍ਹਾਂ ਨੂੰ ਕਿਸੇ ਵੀ ਬੀਮਾ ਯੋਜਨਾ ਦੇ ਅਧੀਨ ਨਹੀਂ ਲਿਆਂਦਾ ਗਿਆ। ਉਨ੍ਹਾਂ ਮੰਗ ਕੀਤੀ ਗਈ ਕਿ ਕੋਰੋਨਾ ਦੀ ਲਪੇਟ ਵਿੱਚ ਆਉਣ ਵਾਲੇ ਵਰਕਰਾਂ ਦੇ ਪਰਿਵਾਰਾਂ ਨੂੰ ਸੁਰੱਖਿਆ ਦੇ ਘੇਰੇ ਚ ਲਿਆਂਦਾ ਜਾਵੇ।
ਉਨ੍ਹਾਂ ਕਿਹਾ ਕਿ ਪਟਿਆਲਾ ਵਿਖੇ ਹੋਏ ਬੇਰੁਜਗਾਰ ਅਧਿਆਪਕਾਂ ਉੱਤੇ ਹੋਏ ਲਾਠੀਚਾਰਜ ਦੀ ਯੂਨੀਅਨ ਸ਼ਖਤ ਸ਼ਬਦਾਂ ਵਿੱਚ ਨਿੰਦਿਆ ਕਰਦੀ ਹੈ । ਅੱਜ ਆਪਣੇ ਹੱਕ ਮੰਗਦੇ ਲੋਕਾਂ ਨੂੰ ਪੁਲਿਸ ਵੱਲੋਂ ਡੰਡੇ ਨਾਲ ਦਬਾਇਆ ਜਾ ਰਿਹਾ ਹੈ। ਝੂਠੇ ਪਰਚੇ ਪਾ ਕੇ ਜੇਲ੍ਹਾਂ ਵਿੱਚ ਡਕਿਆ ਜਾ ਰਿਹਾ ਹੈ।ਜਿਸ ਦਾ ਯੂਨੀਅਨ ਸ਼ਖਤ ਵਿਰੋਧੀ ਕਰਦੀ ਹੈ। ਇਸ ਵਿੱਚ ਸ਼ਾਮਿਲ ਜਿਲ੍ਹਾ ਕੈਸ਼ੀਅਰ ਅਮਨਦੀਪ ਕੌਰ, ਬਲਾਕ ਕੈਸ਼ੀਅਰ ਦਿਲਜੀਤ ਕੌਰ, ਮੀਨਾ ਰਾਣੀ, , ਬੰਸੀ ਰਾਣੀ, ਪਿੰਕੀ ਰਾਣੀ, ਮਨਜੀਤ ਕੌਰ, ਪਰਮਜੀਤ ਕੌਰ, ਸਰਬਜੀਤ ਕੌਰ, ਰਾਣੀ ਕੌਰ ਅਤੇ ਹੋਰ ਵਰਕਰ ਅਤੇ ਹੈਲਪਰ ਸ਼ਾਮਿਲ ਹੋਏ।