ਚੋਰ 2 ਲੈਪਟੋਪ ਤੇ ਐਲ.ਸੀ.ਡੀ ਲੈ ਕੇ ਫਰਾਰ, ਚੋਰਾਂ ਦੀ ਫੁਟਜ ਸੀ.ਸੀ.ਟੀ.ਵੀ ਕੈਮਰੇ ’ਚ ਕੈਦ
ਰਾਮਾਂ ਮੰਡੀ, 7 ਜੁਲਾਈ (ਪਰਮਜੀਤ ਲਹਿਰੀ)-ਰਾਮਾਂ ਮੰਡੀ ਦੇ ਬੰਗੀ ਰੋਡ ਸਥਿਤ ਨਾਮਵਰ ਸਟਾਰ ਪਲੱਸ ਕਾਨਵੈਂਟ ਸਕੂਲ ਵਿਚ ਬੀਤੀ ਰਾਤ ਚੌਰਾਂ ਵੱਲੋਂ ਮੇਨ ਦਫਤਰ ਦੇ ਤਾਲੇ ਤੋੜ ਕੇ 2 ਲੈਪਟੋਪ, ਇੱਕ ਐਲ.ਸੀ.ਡੀ ਅਤੇ ਹੋਰ ਕੀਮਤੀ ਦਾ ਸਮਾਨ ਚੋਰੀ ਕਰਕੇ ਲੈ ਜਾਣ ਦਾ ਮਾਮਲਾ ਧਿਆਨ ਵਿਚ ਆਇਆ ਹੈ। ਸਕੂਲ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਿਚ ਚੋਰਾਂ ਦੀ ਤਸਵੀਰ ਸਾਹਮਣੇ ਆਈ ਹੈ। ਸਕੂਲ ਚੇਅਰਮੈਨ ਵਿਜੇ ਲਹਿਰੀ ਨੇ ਦੱਸਿਆ ਕਿ ਉਹ ਬੀਤੇ ਦਿਨ ਸ਼ਾਮ ਨੂੰ ਸਕੂਲ ਦੇ ਦਫਤਰ ਬੰਦ ਕਰਕੇ ਘਰੇ ਚਲੇ ਗਏ, ਸਵੇਰੇ ਸਕੂਲ ਸਟਾਫ਼ ਨੇ ਦੱਸਿਆ ਕਿ ਸਕੂਲ ਦੇ ਮੇਨ ਦਫਤਰ ਦਾ ਤਾਲਾ ਟੁੱਟਿਆ ਪਿਆ ਹੈ, ਜਦ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਗੇਟ ਖੁੱਲਾ ਪਿਆ ਸੀ ਅਤੇ ਦਫਤਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ। ਜਿਸ ਦੀ ਸੂਚਨਾ ਤੁਰੰਤ ਰਾਮਾਂ ਪੁਲਿਸ ਨੂੰ ਦਿੱਤੀ। ਸਕੂਲ ਪ੍ਰਬੰਧਕਾਂ ਨੇ ਰਾਮਾਂ ਪੁਲਿਸ ਨੂੰ ਦੱਸਿਆ ਕਿ ਚੌਰ 2 ਲੈਪਟੋਪ, ਐਲ.ਸੀ.ਡੀ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ ਹਨ। ਸਕੂਲ ਪ੍ਰਬੰਧਕਾਂ ਨੇ ਥਾਣਾ ਮੁਖੀ ਰਾਮਾਂ ਤੋਂ ਮੰਗ ਕੀਤੀ ਹੈ, ਬੰਗੀ ਰੋਡ ਤੇ ਪੁਲਿਸ ਦੀ ਗਸ਼ਤ ਤੇਜ਼ ਕੀਤੀ ਜਾਵੇ ਅਤੇ ਚੌਰਾਂ ਦੀ ਭਾਲ ਕੀਤੀ ਜਾਵੇ। ਰਾਮਾਂ ਪੁਲਿਸ ਨੇ ਦੱਸਿਆ ਕਿ ਸੀ.ਸੀ.ਟੀ.ਵੀ ਕੈਮਰੇ ਦੀ ਫੁਟੇਜ ਦੇ ਆਧਾਰ ਤੇ ਚੌਰਾ ਦੀ ਭਾਲ ਕੀਤੀ ਜਾ ਰਹੀ ਹੈ।