ਨਵੀਂ ਦਿੱਲੀ – ਨਾਰਥ ਦਿੱਲੀ ਦੇ ਬਾੜਾ ਹਿੰਦੂਰਾਵ ਇਲਾਕੇ ਵਿੱਚ ਕਾਨੂੰਨ ਵਿਵਸਥਾ ਦੀ ਪੋਲ ਖੁੱਲ੍ਹ ਗਈ ਹੈ। ਰਾਜਧਾਨੀ ਦਿੱਲੀ ਦੇ ਇਸ ਭੀੜ੍ਹ ਵਾਲੇ ਇਲਾਕੇ ਵਿੱਚ ਬਦਮਾਸ਼ਾਂ ਨੇ ਵਿੱਚ ਸੜਕ ‘ਤੇ ਕਈ ਰਾਉਂਡ ਫਾਇਰਿੰਗ ਕੀਤੀ। ਇਸ ਦੌਰਾਨ ਦੋ ਲੋਕਾਂ ਨੂੰ ਗੋਲੀ ਲੱਗ ਗਈ। ਦੋਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਚਸ਼ਮਦੀਦਾਂ ਮੁਤਾਬਕ 4 ਤੋਂ 5 ਬਦਮਾਸ਼ ਯੋਜਨਾ ਦੇ ਤਹਿਤ ਇੱਕ ਸ਼ਖਸ ‘ਤੇ ਹਮਲਾ ਕਰਣ ਆਏ ਸਨ। ਬਦਮਾਸ਼, ਜਿਸ ਨੂੰ ਨਿਸ਼ਾਨਾ ਬਣਾਉਣ ਆਏ ਸਨ ਉਸ ਵੱਲ ਹਮਲਾ ਕੀਤਾ ਪਰ ਗੋਲੀ ਸੜਕ ‘ਤੇ ਚੱਲਦੇ 2 ਆਮ ਲੋਕਾਂ ਨੂੰ ਲੱਗੀ ਅਤੇ ਮੌਕੇ ‘ਤੇ ਹੀ ਦੋਨਾਂ ਦੀ ਮੌਤ ਹੋ ਗਈ। ਫਾਇਰਿੰਗ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫ਼ਰਾਰ ਹੋ ਗਏ।
ਕੋਰੋਨਾ ਪ੍ਰੋਟੋਕਾਲ ਦੀ ਵਜ੍ਹਾ ਨਾਲ ਇਨ੍ਹਾਂ ਦਿਨੀਂ ਕਈ ਥਾਵਾਂ ‘ਤੇ ਪੁਲਸ ਬਲ ਦੀ ਵੀ ਨਿਯੁਕਤੀ ਰਹਿੰਦੀ ਹੈ। ਤਾਂਕਿ ਲੋਕ ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਆਦਿ ਦਾ ਸਹੀ ਪ੍ਰਯੋਗ ਕਰਨ ਪਰ ਸਵਾਲ ਉੱਠਦਾ ਹੈ ਕਿ ਜਦੋਂ ਭੀੜ੍ਹ ਵਾਲੇ ਇਲਾਕੇ ਵਿੱਚ ਬਦਮਾਸ਼ ਸੜਕ ਦੇ ਦੋਨਾਂ ਪਾਸਿਓ ਗੋਲੀਆਂ ਚਲਾ ਰਹੇ ਸਨ ਤਾਂ ਪੁਲਸ ਕਿੱਥੇ ਸੀ। ਯਕੀਨੀ ਤੌਰ ‘ਤੇ ਇਹ ਗੋਲੀਬਾਰੀ ਦਿੱਲੀ ਪੁਲਸ ‘ਤੇ ਸਵਾਲ ਖੜ੍ਹੇ ਕਰਦੇ ਹਨ। ਸ਼ੁਰੂਆਤੀ ਜਾਣਕਾਰੀ ਮੁਤਾਬਕ ਬਦਮਾਸ਼ ਸੜਕ ‘ਤੇ ਬੰਦੂਕ ਲੈ ਕੇ ਘੁੰਮ ਰਹੇ ਸਨ। ਉਹ ਹਵਾ ਵਿੱਚ ਅਨ੍ਹੇਵਾਹ ਗੋਲੀ ਚਲਾ ਰਹੇ ਸਨ। ਇਹ ਪੂਰੀ ਘਟਨਾ ਵੀਰਵਾਰ ਰਾਤ 9.45 ਦੀ ਹੈ।