ਜੀਰਾ 13 ਜੁਲਾਈ (ਸਤੀਸ਼ ਵਿਜ ) ਅੱਜ ਵਿਸ਼ਵ ਗਊ ਸਾਲਾਨਾ ਦਿਵਸ ਤੇ ਗੋਪਾਲ ਕ੍ਰਿਸ਼ਨ ਗਊਸ਼ਾਲਾ ਮੰਦਰ ਨਵਾਂ ਜ਼ੀਰਾ ਰੋਡ ਜ਼ੀਰਾ ਵਿਖੇ ਗਊ ਸਰਾਹਨਾ ਦਿਵਸ ਮਨਾਇਆ ਗਿਆ । ਇਸ ਮੌਕੇ ਗਊ ਮਾਤਾ ਦਾ ਪੂਜਨ ਅਤੇ ਆਰਤੀ ਕੀਤੀ ਗਈ, ਇਸ ਤੋਂ ਇਲਾਵਾ ਨਿੰਮ ਪਿੱਪਲ ਬੋਹੜ ਦੀ ਤ੍ਰਿਵੈਣੀ ਨੂੰ ਜਲ ਅਰਪਣ ਕੀਤਾ ਗਿਆ । ਇਸ ਮੌਕੇ ਗਊਸ਼ਾਲਾ ਵਿੱਚ ਤਨ ਮਨ ਧਨ ਨਾਲ ਸੇਵਾ ਕਰਨ ਵਾਲੇ ਸ਼ਿਵ ਕੁਮਾਰ ਸ਼ਰਮਾ, ਜਗਦੀਸ਼ ਲਾਲ ਛਾਬੜਾ, ਅਤੇ ਜਗਦੀਪ ਚੰਦ ਸ਼ਰਮਾ ਨੂੰ ਗਊਸ਼ਾਲਾ ਕਮੇਟੀ ਵੱਲੋਂ ਸਨਮਾਨਤ ਕੀਤਾ ਗਿਆ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਨਿਲ ਕਾਲੀਆ ਨੇ ਦੱਸਿਆ ਕਿ ਇਸ ਗਊਸ਼ਾਲਾ ਵਿਚ ਇਲਾਕੇ ਤੋਂ ਆਈਆਂ ਹੋਈਆਂ ਬੀਮਾਰ ਅਤੇ ਜ਼ਖਮੀ ਗਊਆਂ ਦਾ ਇਲਾਜ ਅਤੇ ਉਨ੍ਹਾਂ ਦੀ ਦੇਖਭਾਲ ਬਿਹਤਰ ਤਰੀਕੇ ਨਾਲ ਡਾ ਅਮਰਬੀਰ ਸਿੰਘ ਔਲਖ ਦੀ ਦੇਖ ਰੇਖ ਹੇਠ ਕੀਤੀ ਜਾਂਦੀ ਹੈ ।
ਇਸ ਮੌਕੇ ਹਾਜ਼ਰ ਸੇਵਾਦਾਰਾਂ ਵਿਚ ਵਿਜੇ ਧਵਨ, ਅਸ਼ੋਕ ਕੁਮਾਰ ਪਲਤਾ,ਜਗਦੇਵ ਸ਼ਰਮਾ, ਮਹਿੰਦਰਪਾਲ, ਹਰਭਜਨ ਲਾਲ, ਅਸ਼ੋਕ ਮਨਚੰਦਾ ,ਅਸ਼ੋਕ ਸਚਦੇਵਾ ਸੁਰਿੰਦਰ ਕੁਮਾਰ ਸ਼ਰਮਾ, ਅਤੇ ਪੂਰਨ ਜੋਸ਼ੀ ਹਾਜ਼ਰ ਸਨ ।