ਕਿਤਾਬਾਂ ਹੀ ਸਾਡੀਆਂ ਅਸਲ ਮਾਰਗ ਦਰਸ਼ਕ : ਮੁੱਖ ਅਧਿਆਪਕ ਨਵਨੀਤ ਕੁਮਾਰ
ਰਾਮਾਂ ਮੰਡੀ, 16 ਜੁਲਾਈ (ਪਰਮਜੀਤ ਲਹਿਰੀ) : ਸਿੱਖਿਆ ਵਿਭਾਗ ਅਤੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਮੇਵਾ ਸਿੰਘ ਦੇ ਦਿਸਾ ਨਿਰਦੇਸ਼ਾ ਅਨੁਸਾਰ ਅਤੇ ਹੈਡਮਾਸਟਰ ਨਵਨੀਤ ਕੁਮਾਰ ਦੀ ਅਗਵਾਈ ਵਿਚ ਮਲਕਾਣਾ ਚ ਲਾਇਬਰੇਰੀ ਲੰਗਰ ਲਗਾਇਆ ਗਿਆ। ਸਕੂਲ ਲਾਇਬਰੇਰੀ ਇੰਚਾਰਜ ਰੇਨੂੰ ਦੇਵੀ ਨੇ ਦੱਸਿਆ ਕਿ ਲਾਇਬਰੇਰੀ ਲੰਗਰ ਵਿਚ ਛੇਵੀ ਤੋਂ ਬਾਰਵੀਂ ਜਮਾਤ ਤੱਕ ਦੇ ਸਾਰੇ ਬੱਚਿਆਂ ਨੂੰ ਪੜ੍ਹਨ ਲਈ ਗਿਆਨ ਭਰਪੂਰ ਕਿਤਾਬਾਂ ਦੀ ਵੰਡ ਕੀਤੀ ਗਈ, ਜੋ ਕਿ ਬੱਚਿਆਂ ਨੇ ਸਕੂਲਾਂ ਵਿਚ ਆ ਕੇ ਵੀ ਪ੍ਰਾਪਤ ਕੀਤੀਆਂ ਅਤੇ ਕੁਝ ਕਿਤਾਬਾਂ ਅਧਿਆਪਕਾਂ ਨੇ ਬੱਚਿਆ ਦੇ ਘਰ ਘਰ ਜਾ ਕੇ ਵੰਡੀਆਂ। ਇਸ ਲਾਇਬੇ੍ਰਰੀ ਲੰਗਰ ਵਿਚ 204 ਦੇ ਲਗਭਗ ਬੱਚਿਆਂ ਨੂੰ 495 ਦੇ ਕਰੀਬ ਕਿਤਾਬਾਂ ਵੰਡੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸਰਕਾਰ ਦੀਆਂ ਕਰੋਨਾ ਹਦਾਇਤਾ ਦੀ ਬਾਖੂਬੀ ਪਾਲਣਾ ਕੀਤੀ ਗਈ। ਸਮੂਹ ਸਟਾਫ ਮੈਂਬਰਾਂ ਨੇ ਇਸ ਲਾਇਬਰੇਰੀ ਲੰਗਰ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਵਿਚ ਸਹਿਯੋਗ ਦਿੱਤਾ। ਹੈਡਮਾਸਟਰ ਨਵਨੀਤ ਕੁਮਾਰ ਨੇ ਲਾਇਬੇ੍ਰਰੀ ਲੰਗਰ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਮੂਹ ਸਟਾਫ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕਿਤਾਬਾਂ ਹੀ ਸਾਡੀਆਂ ਅਸਲ ਮਾਰਗ ਦਰਸ਼ਕ ਹਨ।
ਇਸ ਮੌਕੇ ਐਸ.ਐਮ.ਸੀ ਪ੍ਰਧਾਨ ਸਰਦਾਰ ਪਾਲ ਸਿੰਘ ਅਤੇ ਸਮੂਹ ਮੈਂਬਰ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ।