ਪਟਿਆਲਾ, 25 ਜੁਲਾਈ,2021 – ਨੈਸ਼ਨਲ ਯੂਥ ਬਾਕਸਿੰਗ ਸੋਨੀਪਤ ਵਿੱਚ ਪਟਿਆਲਾ ਦੇ ਨੌਜਵਾਨ ਮੁੱਕੇਬਾਜ਼ਾਂ ਦੀ ਹੌਸਲਾ ਅਫਜ਼ਾਈ ਕਰਨ ਪਟਿਆਲਾ ਤੋਂ ਵਿਸ਼ੇਸ਼ ਤੌਰ ਤੇ ਸੋਨੀਪਤ ਪਹੁੰਚੇ ਤੇਜਿੰਦਰ ਮਹਿਤਾ ਨੇ ਆਪਣੇ ਅੰਦਾਜ਼ ਚ ਤਾਨੀਸ਼ਵੀਰ ਨੂੰ ਸੋਨੇ ਦਾ ਤਗਮਾ ਜਿੱਤਣ ਤੇ ਦਿੱਤੀ ਵਧਾਈ ਅਤੇ ਬਾਕਸਿੰਗ ਦੇ ਭੀਸ਼ਮ ਪਿਤਾਮਾ ਇੰਡੀਅਨ ਬਾਕਸਿੰਗ ਐਸੋਸੀਏਸ਼ਨ ਦੇ ਜਰਨਲ ਸਕੱਤਰ ਸੰਤੋਸ਼ ਕੁਮਾਰ ਦੱਤਾ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਵੱਲੋਂ ਦਿੱਤੀ ਸਿੱਖਿਆਂ ਨਾਲ ਅਨੁਦੀਪ ਵੱਲੋਂ ਚਲਾਈ ਜਾ ਰਹੀ ਨਿਰਸਵਾਰਥ ਮੁੱਕੇਬਾਜ਼ ਬਾਕਸਿੰਗ ਅਕੈਡਮੀ (ਸ਼ਹੀਦ ਉੱਧਮ ਸਿੰਘ ਸਟੇਡੀਅਮ) ਸਨੌਰ ਤੋਂ ਸਿਖਲਾਈ ਲੈ ਕੇ ਸਾਡੇ ਪਟਿਆਲੇ (ਪੰਜਾਬ) ਦੀ ਧੀ ਤਾਨੀਸ਼ਵੀਰ ਸੰਧੂ ਨੇ ਨੈਸ਼ਨਲ ਯੂਥ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਹਾਸਲ ਕਰਕੇ ਪੰਜਾਬ ਅਤੇ ਪਟਿਆਲਾ ਦਾ ਨਾਮ ਰੌਸ਼ਨ ਕੀਤਾ ਹੈ। ਮਹਿਤਾ ਨੇ ਦੱਸਿਆ ਕਿ ਤਾਨੀਸ਼ ਇਸ ਤੋਂ ਪਹਿਲਾਂ ਵੀ ਇਹੋ ਜਿਹੇ ਕਈ ਅਵਾਰਡਾਂ ਦੇ ਨਾਲ ਦੇਸ ਅਤੇ ਸੂਬੇ ਦਾ ਨਾਮ ਰੌਸ਼ਨ ਕਰ ਚੁੱਕੀ ਹੈ। ਤਾਨੀਸ਼ਵੀਰ ਨੂੰ ਇਸ ਵਾਰ ਏਸ਼ੀਆਈ ਬਾਕਸਿੰਗ ਚੈਂਪੀਅਨਸ਼ਿਪ ਲਈ ਚੁਣਿਆ ਗਿਆ ਹੈ। ਮਹਿਤਾ ਨੇ ਤਾਨੀਸ਼ਵੀਰ ਨੂੰ ਏਸ਼ੀਆ ਗੋਲਡ ਮੈਡਲ ਜਿੱਤਕੇ ਲਿਆਉਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ ।