• ਨਾਮਵਰ ਸੰਸਥਾਂ ਹੈਲਪਲਾਈਨ ਦੀ ਮੱਦਦ ਨਾਲ ਪੁਲਿਸ ਦੀ ਹਾਜਰੀ ਚ ਲਾਸ਼ ਨੂੰ ਰਜਵਾਹੇ ਤੋਂ ਕੱਢਿਆ ਬਾਹਰ
  • ਜੇ ਕਿਸੇ ਵਿਅਕਤੀ ਨੂੰ ਲਾਸ਼ ਦੀ ਪਹਿਚਾਣ ਹੋਵੇ ਤਾਂ ਹੈਲਪਲਾਈਨ ਜਾਂ ਪੁਲਿਸ ਨਾਲ ਕਰਨ ਸੰਪਰਕ : ਬੋਬੀ ਲਹਿਰੀ


ਰਾਮਾਂ ਮੰਡੀ, 26 ਜੁਲਾਈ (ਪਰਮਜੀਤ ਲਹਿਰੀ) : ਰਾਮਾਂ ਮੰਡੀ ਦੇ ਨੇੜਲੇ ਪਿੰਡ ਫੁੱਲੋਖਾਰੀ ਦੇ ਇਕ ਰਜਵਾਹੇ ਵਿਚੋਂ ਇਕ ਅਣਪਛਾਤੀ ਔਰਤ ਦੀ ਸਿਰ ਕਟੀ ਹੋਈ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਰਜਵਾਹੇ ਚ ਤੈਰ ਰਹੀ ਅਣਪਛਾਤੀ ਔਰਤ ਦੀ ਲਾਸ਼ ਦੀ ਸੂਚਨਾਂ ਪਿੰਡ ਵਾਸੀਆਂ ਨੇ ਰਾਮਾਂ ਮੰਡੀ ਦੀ ਨਾਮਵਰ ਸਮਾਜਸੇਵੀ ਸੰਸਥਾਂ ਹੈਲਪਲਾਈਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬੋਬੀ ਲਹਿਰੀ ਅਤੇ ਰਾਮਾਂ ਪੁਲਿਸ ਨੂੰ ਦਿੱਤੀ। ਜਿਸਦੇ ਤੁਰੰਤ ਬਾਅਦ ਹੀ ਪ੍ਰਧਾਨ ਬੋਬੀ ਲਹਿਰੀ ਦੀ ਅਗਵਾਈ ਵਿਚ ਹੈਲਪਲਾਈਨ ਦੇ ਟੀਮ ਮੈਂਬਰ ਬੋਬੀ ਸਿੰਗਲਾ, ਰਿੰਕਾ ਮਿਸਤਰੀ, ਸੰਮੀ ਬਖਤੂ, ਪਾਇਲਟ ਸ਼ੇਰੂ ਸਮੇਤ ਐਂਬੂਲੈਂਸ ਉਕਤ ਸਥਾਨ ਤੇ ਪੁੱਜੇ, ਜਿੱਥੇ ਮੌਕੇ ਤੇ ਪੁੱਜੇ ਡੀ.ਐਸ.ਪੀ ਮਨੋਜ ਗੋਰਸੀ ਅਤੇ ਐਸ.ਐਚ.ਓ ਪਰਵਿੰਦਰ ਸਿੰਘ ਸੇਖੋਂ ਦੀ ਹਾਜਰੀ ਵਿਚ ਹੈਲਪਲਾਈਨ ਮੈਂਬਰਾਂ ਨੇ ਲਾਸ਼ ਨੂੰ ਰਜਵਾਹੇ ਚੋਂ ਬਾਹਰ ਕੱਢਿਆ। ਪੁਲਿਸ ਦੁਆਰਾ ਕਰਵਾਈ ਕਰਨ ਉਪਰੰਤ ਹੈਲਪਲਾਈਨ ਵੈਲਫੇਅਰ ਸੁਸਾਇਟੀ ਰਾਮਾਂ ਦੀ ਮੱਦਦ ਨਾਲ 72 ਘੰਟਿਆਂ ਲਈ ਲਾਸ਼ ਦੀ ਸਨਾਖਤ ਲਈ ਸਰਕਾਰੀ ਹਸਪਤਾਲ ਤਲਵੰਡੀ ਸਾਬੋ ਭੇਜ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੋਬੀ ਲਹਿਰੀ ਨੇ ਦੱਸਿਆ ਕਿ ਉਕਤ ਔਰਤ ਦੇ ਕਾਲੇ ਰੰਗ ਦੀ ਸਲਵਾਰ, ਪੀਲੇ ਰੰਗ ਦਾ ਪਿ੍ਰੰਟ ਸੂਟ, ਚਾਂਦੀ ਦੀ ਛਾਪ ਅਤੇ ਇਕ ਕੜਾ ਪਾਇਆ ਹੋਇਆ ਹੈ। ਔਰਤ ਦੀ ਉਮਰ ਕਰੀਬ 25 ਤੋਂ 30 ਸਾਲ ਦੇ ਵਿਚਕਾਰ ਲੱਗਦੀ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਇਸ ਔਰਤ ਬਾਰੇ ਪਤਾ ਲੱਗਦਾ ਹੈ ਤਾਂ ਉਹ ਇਸਦੀ ਸੂਚਨਾਂ ਰਾਮਾਂ ਪੁਲਿਸ ਜਾਂ ਹੈਲਪਲਾਈਨ ਵੈਲਫੇਅਰ ਸੁਸਾਇਟੀ ਰਾਮਾਂ ਨਾਲ ਸੰਪਰਕ ਕਰ ਸਕਦਾ ਹੈ।

Click here to Download News

Leave a Reply

Your email address will not be published. Required fields are marked *