ਰਾਮਪੁਰਾ ਫੂਲ,(ਜਸਵੀਰ ਔਲਖ/ਰਮਨਪ੍ਰੀਤ ਔਲਖ)- ਸਮਾਜ ਸੇਵੀ ਸੰਸਥਾ ਸੰਤ ਤ੍ਵਿੇਣੀ ਗਿਰੀ ਪੁਨਰਜ਼ੋਤੀ ਆਈ ਹਸਪਤਾਲ ਦੀ ਪਹਿਲੀ ਮੰਜ਼ਿਲ ਦਾ ਨਿਰਮਾਣ ਸ਼ੁਰੂ ਕੀਤਾ ਗਿਆ। ਇਸ ਸੰਬੰਧੀ ਰੱਖੇ ਸਮਾਗਮ ਦੌਰਾਨ ਸ੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਪਾ ਕੇ ਕੀਤੀ ਙ ਇਸ ਸਮਾਗਮ ਦੌਰਾਨ ਨਿਪਨ ਬਾਂਸਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਜਦਕਿ ਰਜਿੰਦਰ ਜਿੰਦਲ ਸਟੈਲਕੋ ਤੇ ਵਿਜੈ ਕੁਮਾਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਹਸਪਤਾਲ ਦੀ ਪਹਿਲੀ ਮੰਜ਼ਿਲ ਦਾ ਨੀਂਹ ਪੱਥਰ ਮਹੰਤ ਰਾਮ ਨਰਾਇਣ ਗਿਰੀ ਜੀ ਮਹਾਰਾਜ ਵਲੋਂ ਵਿਧੀਪੂਰਵਕ ਰੱਖਿਆ ਗਿਆ। ਸੰਸਥਾ ਦੇ ਪ੍ਰਧਾਨ ਰਾਕੇਸ਼ ਤਾਇਲ ਨੇ ਦੱਸਿਆ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਇਸ ਹਸਪਤਾਲ ਵਿਚ ਲੋਕਾਂ ਦੀ ਸਹੂਲਤ ਲਈ ਹਰ ਬਿਮਾਰੀ ਦਾ ਇਲਾਜ ਕਰਨ ਲਈ ਬਿਲਡਿੰਗ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਇਸ ਮੌਕੇ ਕੂਲਭੂਸਨ ਗਰਗ, ਡਾ. ਸੁਰਿੰਦਰ ਅੱਗਰਵਾਲ, ਡਾ. ਜਤਿੰਦਰ ਬਾਂਸਲ, ਡਾ. ਦੀਪਕ ਯਾਦਵ ਤੇ ਡਾ. ਗੁਰਿੰਦਰ ਸਿੰਘ ਮਾਨ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਙ ਇਸ ਮੌਕੇ ਸ਼ੇਰਜੰਗ ਬੌਬੀ, ਸੰਜੀਵ ਕੁਮਾਰ ਕਾਲੀ, ਮਿਲਵਰਤਨ ਭੰਡਾਰੀ, ਭੋਜਰਾਜ ਬਿੱਟੂ, ਅਸ਼ਵਨੀ ਗੋਇਲ, ਅਭਿਆਨ ਕੁਮਾਰ, ਦਵਿੰਦਰ ਕੁਮਾਰ, ਗਗਨ ਬਾਂਸਲ, ਗੁਲਸ਼ਨ ਸਿੰਗਲਾ, ਹਿਮਾਨੀ ਗੋਇਲ, ਜਤਿੰਦਰ ਕੁਮਾਰ, ਮੋਹਿਤ ਬਾਂਸਲ, ਮਨੀਸ਼ ਬਾਂਸਲ, ਪਵਨ ਫੂਲ, ਨਰਿੰਦਰ ਕੁਮਾਰ, ਨਸੀਬ ਚੰਦ, ਪ੍ਰਸ਼ੋਤਮ ਗਰਗ, ਪਵਨ ਕੁਮਾਰ, ਪ੍ਰੀਤਮ ਆਰਟਿਸਟ, ਪਵਨ ਮੈਹਿਤਾ, ਰਾਜੀਵ ਗੋਇਲ, ਰਾਕੇਸ਼ ਸਿੰਗਲਾ, ਸਾਮ ਲਾਲ, ਸੁਭਾਸ਼ ਚੰਦ, ਸੁਨੀਲ ਕੁਮਾਰ, ਸੁਰੇਸ਼ ਕੁਮਾਰ, ਸੁਰਿੰਦਰ ਭਾਟੀਆ, ਤਰਸੇਮ ਚੰਦ, ਵਿਜੈ ਕੁਮਾਰ, ਅਸ਼ੋਕ ਕੁਮਾਰ, ਫਕੀਰ ਚੰਦ, ਵਿਨੋਦ ਸ਼ਰਮਾ ਆਦਿ ਸ਼ਾਮਿਲ ਸਨ।