ਰਾਮਪੁਰਾ ਫੂਲ(ਜਸਵੀਰ ਔਲਖ)- ਅਜ਼ਾਦੀ ਦਾ ਪਚੱਤਰਵਾਂ ਸਾਲ ਮਨਾਂਉਂਦੇ ਹੋਏ 3 ਪੰਜਾਬ ਨਵਲ ਯੂਨਿਟ ਐਨ ਸੀ ਸੀ ਬਠਿੰਡਾ ਦੇ ਕਮਾਂਡਿੰਗ ਅਫ਼ਸਰ  ਕੈਪਟਨ ਏ ਕੇ ਪਵਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੱਤਰ   ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਸੀਨੀਅਰ ਸੰਕੈਡਰੀ ਵਿੱਦਿਆ ਮੰਦਰ ਰਾਮਪੁਰਾ ਫੂਲ ਦੇ ਐਨਸੀਸੀ ਕੈਡਿਟਾਂ ਨੇ  ‘ਵਿਜੈ ਦਿਵਸ’ ਨੂੰ ਸਮਰਪਿਤ  ‘ਸਵੱਛ ਭਾਰਤ’ ਮੁਹਿੰਮ ਦਾ ਆਗਾਜ਼ ਕਰਦਿਆਂ ਇੱਕ ਰੈਲੀ ਦਾ ਆਯੋਜਨ ਸੀਟੀਓ ਸ. ਲਵਪ੍ਰੀਤ ਸਿੰਘ ਦੇਖ-ਰੇਖ ਹੇਠ ਕੀਤਾ। ਸਕੂਲ ਦੇ ਪ੍ਰਿੰਸੀਪਲ ਐਸ ਕੇ ਮਲਿਕ ਨੇ ਹਰੀ ਝੰਡੀ ਦੇ ਕੇ ਰੈਲੀ ਨੂੰ ਰਵਾਨਾ ਕੀਤਾ। ਇਹ ਰੈਲੀ ਸਕੂਲ ਤੋਂ ਸ਼ੁਰੂ ਹੋ ਕੇ ਫੂਲ ਬਜ਼ਾਰ, ਭਗਤ ਸਿੰਘ ਚੌਕ ਅਤੇ ਆਰੀਆ ਸਕੂਲ ਰੋਡ ਹੋ ਕੇ ਵਾਪਿਸ ਸਕੂਲ ਪਹੁੰਚੀ। ਐਨਸੀਸੀ ਕੈਡਿਟਾਂ ਦੁਆਰਾ ਲਾਲ ਬਹਾਦਰ ਸ਼ਾਸਤਰੀ ਜੀ ਦੇ ਬੁੱਤ ਦੀ ਸਫਾਈ ਕੀਤੀ ਗਈ। ਇਸ ਅਭਿਆਨ ਵਿੱਚ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਅਤੇ ਸਵੱਛ ਭਾਰਤ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ-ਨਾਲ ਪ੍ਰਿੰਸੀਪਲ ਐਸ ਕੇ ਮਲਿਕ ਨੇ ਬੱਚਿਆਂ ਨੂੰ ਲਾਲ ਬਹਾਦਰ ਸ਼ਾਸਤਰੀ  ਜੀ ਦੀ ਜੀਵਨੀ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਇਸ ਮੌਕੇ ਕਰਮਜੀਤ ਕੌਰ, ਵਿਪਨ ਕੁਮਾਰ, ਬਿਕਰਮਜੀਤ ਸਿੰਘ ਅਤੇ ਦੀਦੀ ਊਸ਼ਾ ਜੀ ਮੌਜੂਦ ਸਨ।

Leave a Reply

Your email address will not be published. Required fields are marked *