ਚੰਡੀਗੜ੍ਹ – ਮਾਲ ਪਟਵਾਰੀ, ਨਹਿਰੀ ਪਟਵਾਰੀ ਅਤੇ ਜ਼ਿਲ੍ਹੇਦਾਰ ਦੀਆਂ 1152 ਅਸਾਮੀਆਂ ਲਈ ਉਮੀਦਵਾਰਾਂ ਤੋਂ ਆਨਲਾਈਲ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਹੁਣ ਬੋਰਡ ਵਲੋਂ ਇਨ੍ਹਾਂ ਅਸਾਮੀਆਂ ਲਈ 02 ਮਈ 2021 ਦਿਨ ਐਤਵਾਰ ਨੂੰ ਲਿਖਤੀ ਪ੍ਰੀਖਿਆ ਲਈ ਜਾਵੇਗੀ। ਉਕਤ ਜਾਣਕਾਰੀ ਅੱਜ ਇਥੇ ਐੱਸ.ਐੱਸ. ਬੋਰਡ ਦੇ ਚੇਅਰਮੈਨ ਰਮਨ ਬਹਿਲ ਨੇ ਦਿੱਤੀ ਹੈ। ਬਹਿਲ ਨੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਲਗਭਗ 2,34,000 ਉਮੀਦਵਾਰਾਂ ਵਲੋਂ ਅਪਲਾਈ ਕੀਤਾ ਗਿਆ ਹੈ।
ਇਹ ਭਰਤੀ ਦੀ ਪ੍ਰੀਕ੍ਰਿਆ ਦੋ ਪੜਾਵਾਂ ‘ਚ ਮੁਕੰਮਲ ਹੋਵੇਗੀ। ਉਨ੍ਹਾਂ ਦੱਸਿਆ ਕਿ ਪਹਿਲੀ ਪ੍ਰੀਖਿਆ ਵਿਚੋਂ ਕੈਟਾਗਰੀਵਾਈਜ਼ ਅਸਾਮੀਆਂ ਦੀ ਗਿਣਤੀ ਦੇ ਉਪਰਲੀ ਮੈਰਿਟ ਵਿਚ ਆਉਣ ਵਾਲੇ 10 ਗੁਣਾ ਉਮੀਦਵਾਰਾਂ ਦੀ ਦੂਸਰੇ ਪੜਾਅ ਦੀ ਪ੍ਰੀਖਿਆ ਲਈ ਜਾਵੇਗੀ।ਲਿਖਤੀ ਪ੍ਰੀਖਿਆ ਦਾ ਸਮਾਂ, ਪ੍ਰੀਖਿਆ ਕੇਂਦਰ, ਲਿਖਤੀ ਪ੍ਰੀਖਿਆ ਵਿਚ ਹਾਜ਼ਰ ਹੋਣ ਲਈ ਲੋੜੀਂਦਾ ਐਡਮਿਟ ਕਾਰਡ/ਰੋਲ ਨੰਬਰ, ਪ੍ਰੀਖਿਆ ਦੇ ਨਿਯਮ/ਸ਼ਰਤਾਂ/ਹਦਾਇਤਾਂ ਅਤੇ ਹੋਰ ਜਾਣਕਾਰੀ ਬਾਅਦ ‘ਚ ਸਿਰਫ਼ ਬੋਰਡ ਦੀ ਵੈੱਬਸਾਈਟ ‘ਤੇ ਉਪਲੱਬਧ ਕਰਵਾਈ ਜਾਵੇਗੀ।