ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਪ੍ਰਤਾਪਨਗਰ ਮੈਟਰੋ ‘ਚ ਸਥਿਤ ਇਕ ਫੈਕਟਰੀ ‘ਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ। ਫੈਕਟਰੀ ਇਕ ਦੋ ਮੰਜ਼ਿਲਾ ਇਮਾਰਤ ਸੀ ਜਿਸ ਨੂੰ 1500 ਗਜ਼ਾਂ ‘ਚ ਬਣਾਇਆ ਗਿਆ ਸੀ। ਇਸ ਹਾਦਸੇ ਵਿੱਚ ਚਾਰ ਲੋਕ ਜ਼ਖਮੀ ਹੋ ਗਏ ਅਤੇ ਇੱਕ ਫੈਕਟਰੀ ਵਰਕਰ ਦੀ ਹਾਦਸੇ ਦੁਰਘਟਨਾ ਵਿੱਚ ਮੌਤ ਹੋ ਗਈ। ਅੱਗ ਇੰਨੀ ਗੰਭੀਰ ਸੀ ਕਿ ਅੱਗ ਬੁਝਾਉਣ ਲਈ 100 ਫਾਇਰ ਬ੍ਰਿਗੇਡ ਦੇ ਨਾਲ 100 ਫਾਇਰਫਾਈਟਰਾਂ ਦੇ ਸਮੂਹ ਨੂੰ ਤਾਇਨਾਤ ਕੀਤਾ ਗਿਆ। ਲਗਭਗ ਤਿੰਨ ਘੰਟੇ ਦੀ ਕੋਸ਼ਿਸ਼ ਦੇ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।
ਮੁਢਲੀ ਜਾਂਚ ‘ਚ ਗੈਸ ਸਿਲੰਡਰ ਦੇ ਫਟਣ ਕਾਰਨ ਅੱਗ ਲੱਗਣ ਦਾ ਕਾਰਨ ਸਾਹਮਣੇ ਆ ਰਿਹਾ ਹੈ, ਪਰ ਪੂਰੀ ਜਾਂਚ ਤੋਂ ਬਾਅਦ ਹੀ ਇਸ ਦੀ ਪੁਸ਼ਟੀ ਹੋਵੇਗੀ। ਅੱਗ ਲੱਗਣ ਸਮੇਂ ਕੁਝ ਕਾਮੇ ਫੈਕਟਰੀ ਵਿੱਚ ਫਸ ਗਏ ਸੀ। ਇਸ ਮੌਕੇ ਮੌਜੂਦ ਕਰਮਚਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਧਮਾਕੇ ਦੀ ਆਵਾਜ਼ ਸੁਣੀ ਜਿਸ ਤੋਂ ਬਾਅਦ ਉਹ ਤੁਰੰਤ ਭੱਜ ਨਿਕਲੇ। ਇਸ ਦੌਰਾਨ ਪੰਜ ਮਜ਼ਦੂਰ ਅੰਦਰ ਫਸ ਗਏ, ਜਿਸ ‘ਚ ਦੋ ਜ਼ਖਮੀ ਹੋ ਗਏ ਅਤੇ ਇਕ ਦੀ ਮੌਤ ਹੋ ਗਈ। ਦੂਜਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਇਸ ਫੈਕਟਰੀ ‘ਚ ਵੱਖ-ਵੱਖ ਹਿੱਸਿਆਂ ‘ਚ ਵੱਖ-ਵੱਖ ਚੀਜ਼ਾਂ ਬਣਾਈਆਂ ਜਾਂਦੀਆਂ ਸੀ। ਇਥੇ ਕਾਸਮੈਟਿਕ, ਖਿਡੌਣਾ ਅਤੇ ਕਾਰ ਅਤੇ ਸਾਈਕਲ ਦੇ ਕਵਰ ਤਿਆਰ ਕੀਤੇ ਜਾਂਦੇ ਸੀ। ਚੀਫ ਫਾਇਰ ਅਫਸਰ ਰਜਿੰਦਰ ਅਠਾਵਲੇ ਦੇ ਅਨੁਸਾਰ ਦਰਵਾਜ਼ਾ ਬਾਹਰੋਂ ਬੰਦ ਹੋਣ ਕਾਰਨ ਕੁਝ ਕਰਮਚਾਰੀ ਅੰਦਰ ਫਸ ਗਏ ਸੀ, ਪਰ ਉਹ ਖਿੜਕੀਆਂ ਤੋੜ ਕੇ ਬਾਹਰ ਭੱਜਣ ਵਿੱਚ ਕਾਮਯਾਬ ਹੋ ਗਏ ਪਰ ਇੱਕ ਵਰਕਰ ਉਥੇ ਹੀ ਫਸ ਗਿਆ, ਜਿਸ ਦੀ ਇਸ ਹਾਦਸੇ ‘ਚ ਮੌਤ ਹੋ ਗਈ।
ਪ੍ਰਸ਼ਾਸਕ ਨੇ ਹਦਾਇਤ ਕੀਤੀ ਕਿ ਟੈਸਟਿੰਗ ਲਈ ਮੋਬਾਈਲ ਟੀਮਾਂ ਨੂੰ ਭੀੜ ਵਾਲੀਆਂ ਥਾਵਾਂ ਜਿਵੇਂ ਅਪਨੀ ਮੰਡੀ, ਬੱਸ ਸਟੈਂਡ, ਰੇਲਵੇ ਸਟੇਸ਼ਨ, ਸੁਖਨਾ ਝੀਲ ਅਤੇ ਰੋਜ਼ ਫੈਸਟੀਵਲ ਦੇ ਮੈਦਾਨ ਵਿਚ ਭੇਜਿਆ ਜਾਣਾ ਚਾਹੀਦਾ ਹੈ, ਜਿਥੇ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸਨ।