ਤਰਨਤਾਰਨ- ਪੰਜਾਬ ‘ਚ ਚੌਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਨੇ, ਨਿੱਤ ਦਿਨ ਦਿਨ ਦਿਹਾੜੇ ਵਾਰਦਾਤਾ ਨੂੰ ਇਨਜਾਮ ਦੇਣ ਤੋਂ ਝਿਝਕਦੇ ਨਹੀਂ। ਮਾਮਲਾ ਸਾਹਮਣੇ ਆਇਆ ਤਰਨਤਾਰਨ ‘ਚ, ਜਿੱਥੇ ਦੋ ਵਾਇਕ ਸਵਾਰ ਲੁਟੇਰਿਆਂ ਵਲੋਂ ਇੱਕ ਔਰਤ ਨੂੰ ਲੁੱਟ ਦਾ ਸਿਕਾਰ ਬਣਾਇਆ, ਦਰਅਸਲ ਇੱਕ ਮਹਿਲਾ ਆਂਪਣੇ ਬੱਚੇ ਨੂੰ ਟਿਊਸ਼ਨ ਛੱਡਣ ਜਾ ਰਹੀ ਸੀ ਤੇ ਅਚਾਨਿਕ ਦੋ ਮੋਟਰਸਾਇਕਲ ਸਵਾਰ ਲੁਟੇਰੇ ਆਉਦੇ ਨੇ ਤੇ ਉਨ੍ਹਾਂ ਵਿਚੋਂ ਇੱਕ ਨੇ ਮਹਿਲਾ ਤੇ ਹਮਲਾ ਕਰਕੇ ਉਸ ਦੇ ਗਲੇ ‘ਚ ਪਾਈ ਸੋਨੇ ਦੀ ਚੇਨ ਲੁੱਟਣ ਲਈ ਉਸ ਤੇ ਹਮਲਾ ਕੀਤਾ, ਮਹਿਲਾ ਕਾਫੀ ਟਾਇਮ ਲੁਟੇਰੇ ਨਾਲ ਜੱਦੋ ਜਹਿਦ ਕਰਦੀ ਰਹੀ, ਪਰ ਜਦੋਂ ਤੱਕ ਕੋਈ ਆਉਦਾ ਲੁਟੇਰੇ ਵਾਰਦਾਤ ਨੂੰ ਇਨਜਾਮ ਦੇ ਕੇ ਭੱਜ ਗਏ, ਘਟਨਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈਆਂ। ਮਹਿਲਾ ਨੇ ਪੁਲਿਸ ਕੋਲ ਗੁਹਾਰ ਲਗਾਉਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ।